ਮੁੰਬਈ-ਸ਼ੁਰੂਆਤੀ ਕਾਰੋਬਾਰ ’ਚ ਫਾਰਮਾ ਅਤੇ ਆਈਟੀ ਸੈਕਟਰਾਂ ’ਚ ਵਿਕਰੀ ਅਤੇ ਮਿਲੇ-ਜੁਲੇ ਆਲਮੀ ਸੰਕੇਤਾਂ ਵਿਚਕਾਰ ਬੁੱਧਵਾਰ ਨੂੰ ਭਾਰਤੀ ਬੈਂਚਮਾਰਕ ਸੂਚਕ ਹੇਠਲੇ ਪੱਧਰ ’ਤੇ ਖੁੱਲ੍ਹੇ। ਸਵੇਰੇ 9:31 ਵਜੇ ਦੇ ਕਰੀਬ ਸੈਂਸੈਕਸ 271.06 ਅੰਕ ਜਾਂ 0.36 ਫੀਸਦੀ ਹੇਠਾਂ 75,696.33 ’ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਨਿਫਟੀ 88 ਅੰਕ ਜਾਂ 0.38 ਫੀਸਦੀ ਡਿੱਗ ਕੇ 22,857.30 ’ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਦਾ ਮਿੱਡਕੈਪ 100 ਇੰਡੈਕਸ 384.55 ਅੰਕ ਜਾਂ 0.77 ਫੀਸਦੀ ਦੀ ਗਿਰਾਵਟ ਤੋਂ ਬਾਅਦ 49,366.90 ’ਤੇ ਕਾਰੋਬਾਰ ਕਰ ਰਿਹਾ ਸੀ।
ਇਸ ਦੌਰਾਨ ਮਹਿੰਦਰਾ, ਟੀਸੀਐੱਸ, ਐੱਮਐਂਡਐੱਮ, ਪਾਵਰ ਗ੍ਰਿੱਡ, ਆਈਸੀਆਈ ਬੈਂਕ, ਜ਼ੋਮੈਟੋ, ਇੰਫੋਸਿਸ ਅਤੇ ਹਿੰਦੁਸਤਾਨ ਯੂਨੀਲੀਵਰ ਸਭ ਤੋਂ ਵੱਧ ਗਿਰਾਵਟ ਵਾਲੇ ਸਨ, ਜਦੋਂ ਕਿ ਐੱਨਟੀਪੀਸੀ, ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ, ਐੱਲਐਂਡਟੀ ਅਤੇ ਐੱਸਬੀਆਈ 0.05 ਤੋਂ 4.54 ਫੀਸਦੀ ਤੱਕ ਵਧੇ।