ਨਵੀਂ ਦਿੱਲੀ: ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕ ਅੰਕ ਅੱਜ ਸੀਮਤ ਦਾਇਰੇ ‘ਚ ਖੁੱਲ੍ਹੇ। ਗਲੋਬਲ ਬਾਜ਼ਾਰ ਤੋਂ ਮਿਲੇ ਸੰਕੇਤਾਂ ਕਾਰਨ ਬਾਜ਼ਾਰ ‘ਚ ਕੋਈ ਸ਼ਾਨਦਾਰ ਵਾਧਾ ਨਹੀਂ ਹੋਇਆ।
ਸ਼ੁਰੂਆਤੀ ਕਾਰੋਬਾਰ ‘ਚ ਸੈਂਸੇਕਸ 30.84 ਅੰਕ ਜਾਂ 0.04 ਫੀਸਦੀ ਦੇ ਵਾਧੇ ਨਾਲ 81,540.89 ‘ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਵੀ 3.50 ਅੰਕ ਜਾਂ 0.01 ਫੀਸਦੀ ਦੀ ਤੇਜ਼ੀ ਨਾਲ 24,613.55 ‘ਤੇ ਕਾਰੋਬਾਰ ਕਰ ਰਿਹਾ ਸੀ।