Share Market Today: ਸ਼ੇਅਰ ਬਜ਼ਾਰ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਵਾਧੇ ਨਾਲ ਬੰਦ ਹੋਏ। ਇਸ ਦੌਰਾਨ ਸੈਂਸੈਕਸ ਵਿਚ 362 ਅੰਕ ਅਤੇ ਨਿਫ਼ਟੀ ਵਿਚ 105 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ। ਕਾਰੋਬਾਰੀਆਂ ਨੇ ਕਿਹਾ ਕਿ ਆਈਟੀ, ਦੂਰਸੰਚਾਰ ਅਤੇ ਚੋਣਵੇਂ ਬੈਂਕਿੰਗ ਸ਼ੇਅਰਾਂ ਵਿਚ ਖਰੀਦ ਦੇ ਚਲਦਿਆਂ ਸ਼ੇਅਰ ਬਜ਼ਾਰ ਵਿਚ ਤੇਜ਼ੀ ਦੀ ਧਾਰਨਾ ਰਹੀ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਦਿਨ ਵਿਚ ਇਕ ਸਮੇਂ ਦੌਰਾਨ 673.01 ਵਧ ਗਿਆ ਸੀ।
ਸੈਂਸੈਕਸ ਕੰਪਨੀਆਂ ਵਿਚ ਐਨਟੀਪੀਸੀ, ਐੱਚਸੀਐੱਲ, ਭਾਰਤੀ ਏਅਰਟੈੱਲ, ਟੈੱਕ ਮਹਿੰਦਰਾ, ਪਾਵਰ ਗ੍ਰਿਡ, ਐਕਸਿਸ ਬੈਂਕ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਅਡਾਨੀ ਪੋਰਟ ਵਾਧੇ ਨਾਲ ਬੰਦ ਹੋਏ।