ਮੁੰਬਈ-ਡੋਨਲਡ ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਦੇ ਹੀ ਗੁਆਂਢੀ ਮੁਲਕਾਂ ਨੂੰ ਵਧ ਟੈਕਸ ਲਾਉਣ ਦੇ ਕੀਤੇ ਐਲਾਨ ਮਗਰੋਂ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਅੱਜ 1235.08 ਨੁਕਤਿਆਂ ਦੇ ਨੁਕਸਾਨ ਨਾਲ ਸੱਤ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜ ਗਿਆ। ਸੈਂਸੈਕਸ ਦਿਨ ਦੇ ਕਾਰੋਬਾਰ ਦੌਰਾਨ ਇਕ ਵਾਰ 1431.57 ਨੁਕਤਿਆਂ ਦੇ ਨੁਕਸਾਨ ਨਾਲ 75,641.87 ਦੇ ਪੱਧਰ ਨੂੰ ਵੀ ਪੁੱਜਾ, ਪਰ ਫਿਰ 1.60 ਫੀਸਦ ਦੇ ਨੁਕਸਾਨ ਨਾਲ 75,838.36 ਉੱਤੇ ਬੰਦ ਹੋਇਆ। ਆਈਸੀਆਈਸੀਆਈ ਬੈਂਕ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਨੂੰ ਵੱਡੀ ਮਾਰ ਪਈ। ਉਧਰ ਐੱਨਐੱੱਸਈ ਦਾ ਨਿਫਟੀ 367.9 ਨੁਕਤੇ ਡਿੱਗ ਕੇ 22,976.85 ਦੇ ਪੱਧਰ ’ਤੇ ਬੰਦ ਹੋਇਆ। ਸੈਂਸੈਕਸ ਦੇ ਸ਼ੇਅਰਾਂ ਵਿੱਚ ਜ਼ੋਮੈਟੋ, ਐਨਟੀਪੀਸੀ, ਅਡਾਨੀ ਪੋਰਟਸ, ਆਈਸੀਆਈਸੀਆਈ ਬੈਂਕ, ਸਟੇਟ ਬੈਂਕ ਆਫ ਇੰਡੀਆ, ਰਿਲਾਇੰਸ ਇੰਡਸਟਰੀਜ਼, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਾਇਨਾਂਸ, ਟੈੱਕ ਮਹਿੰਦਰਾ ਅਤੇ ਐਕਸਿਸ ਬੈਂਕ ਨੂੰ ਨੁਕਸਾਨ ਝੱਲਣਾ ਪਿਆ। ਅਲਟਰਾਟੈੱਕ ਸੀਮਿੰਗ ਤੇ ਐੱਚਸੀਐੱਲ ਟੈਕਨਾਲੋਜੀਜ਼ ਦੇ ਸ਼ੇਅਰ ਮੁਨਾਫ਼ੇ ’ਚ ਰਹੇ।
previous post