48.07 F
New York, US
March 12, 2025
PreetNama
ਖਬਰਾਂ/News

ਸਾਂਝੇ ਸਭਿਆਚਾਰ ’ਤੇ ਆਧਾਰਿਤ ਨੇ ਭਾਰਤ-ਇੰਡੋਨੇਸ਼ੀਆ ਦੇ ਸਬੰਧ: ਮੋਦੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਤੇ ਇੰਡੋਨੇਸ਼ੀਆ ਵਿਚਾਲੇ ਸਬੰਧ ਸਿਰਫ਼ ਭੂ-ਰਾਜਨੀਤਕ ਨਹੀਂ ਹਨ ਬਲਕਿ ਇਹ ਹਜ਼ਾਰਾਂ ਸਾਲਾਂ ਦੇ ਸਾਂਝੇ ਸਭਿਆਚਾਰ ਤੇ ਇਤਿਹਾਸ ’ਤੇ ਆਧਾਰਿਤ ਹਨ ਅਤੇ ਦੋਵੇਂ ਦੇਸ਼ਾਂ ਦੀ ਅਨੇਕਤਾ ’ਚ ਏਕਤਾ ਦੀ ਰਵਾਇਤ ਹੈ।ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਸ੍ਰੀ ਸਨਾਤਨ ਧਰਮ ਆਲਿਅਮ ਦੇ ਮਹਾਂਕੁੰਭ-ਅਭਿਸ਼ੇਕਮ ਨੂੰ ਸੰਬੋਧਨ ਕਰਦੇ ਹੋਏ ਇਹ ਟਿੱਪਣੀ ਕੀਤੀ। ਮੋਦੀ ਨੇ ਕਿਹਾ, ‘‘ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਜਕਾਰਤਾ ਵਿੱਚ ਮੁਰੂਗਨ ਮੰਦਰ ਦੇ ਮਹਾਂਕੁੰਭ-ਅਭਿਸ਼ੇਕ ਦਾ ਹਿੱਸਾ ਬਣਿਆ ਹਾਂ। ਮੈਂ ਭਾਵੇਂ ਕਿ ਜਕਾਰਤਾ ਤੋਂ ਸੈਂਕੜੇ ਕਿਲੋਮੀਟਰ ਦੂਰ ਹਾਂ ਪਰ ਮੇਰਾ ਮਨ ਇਸ ਪ੍ਰੋਗਰਾਮ ਦੇ ਓਨਾ ਹੀ ਨੇੜੇ ਹੈ ਜਿੰਨਾ ਕਿ ਭਾਰਤ-ਇੰਡੋਨੇਸ਼ੀਆ ਦੇ ਆਪਸੀ ਰਿਸ਼ਤੇ। ਮੈਂ ਮਹਾਂਕੁੰਭ-ਅਭਿਸ਼ੇਕ ਮੌਕੇ ਉੱਥੋਂ ਦੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਹੀ ਦਿਨ ਪਹਿਲਾਂ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਭਾਰਤ ਤੋਂ 140 ਕਰੋੜ ਭਾਰਤੀਆਂ ਦਾ ਪਿਆਰ ਲੈ ਕੇ ਗਏ ਹਨ। ਉਨ੍ਹਾਂ ਕਿਹਾ, ‘‘ਮੈਨੂੰ ਵਿਸ਼ਵਾਸ ਹੈ, ਉਨ੍ਹਾਂ (ਪ੍ਰਬੋਵੋ) ਰਾਹੀਂ ਤੁਸੀਂ ਸਾਰੇ ਹਰੇਕ ਭਾਰਤੀ ਦੀਆਂ ਸ਼ੁਭਕਾਮਨਾਵਾਂ ਨੂੰ ਉੱਥੇ ਮਹਿਸੂਸ ਕਰ ਰਹੇ ਹੋਵੋਗੇ।’’ ਮੋਦੀ ਨੇ ਕਿਹਾ, ‘‘ਮੈਂ ਤੁਹਾਨੂੰ ਸਾਰਿਆਂ ਨੂੰ ਅਤੇ ਭਾਰਤ-ਇੰਡੋਨੇਸ਼ੀਆ ਸਣੇ ਦੁਨੀਆ ਭਰ ਵਿੱਚ ਭਗਵਾਨ ਮੁਰੂਗਨ ਦੇ ਕਰੋੜਾਂ ਭਗਤਾਂ ਨੂੰ ਜਕਾਰਤਾ ਮੰਦਰ ਦੇ ਮਹਾਂਕੁੰਭ-ਅਭਿਸ਼ੇਕਮ ਦੀ ਵਧਾਈ ਦਿੰਦਾ ਹਾਂ। ਮੇਰੀ ਕਾਮਨਾ ਹੈ ਤਿਰੂਪੁੱਗਲ ਦੇ ਭਜਨਾਂ ਰਾਹੀਂ ਭਗਵਾਨ ਮੁਰੂਗਨ ਦਾ ਯਸ਼ਗਾਨ ਹੁੰਦਾ ਰਹੇ।’’

Related posts

THIS SUNDAY!… THIS SUNDAY, MAR.19 (12-6PM) DulhanExpo: South Asian Wedding Planning Events

On Punjab

ਪ੍ਰਿਯੰਕਾ ਚੋਪੜਾ ਨੇ ਹੈਦਰਾਬਾਦ ਦੇ ਮੰਦਰ ’ਚ ਮੱਥਾ ਟੇਕਿਆ

On Punjab

25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਲੋਕਾਂ ਨੇ ਸਿਆਸੀ ਗੁਮਨਾਮੀ ਵੱਲ ਧੱਕ ਦਿੱਤਾ

On Punjab