Saina Sindhu enter quarterfinal ਮੌਜੂਦਾ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਜ ਇੱਥੇ ਮਲੇਸ਼ੀਆ ਮਾਸਟਰ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਕੁਆਟਰ ਫਾਈਨਲ ਵਿੱਚ ਪੇਸ਼ ਕੀਤਾ ਹੈ| ਛੇਵਾਂ ਦਰਜਾ ਪ੍ਰਾਪਤ ਸਿੰਧੂ ਨੇ ਜਪਾਨ ਦੀ ਅਯਾ ਓਹੋਰੀ ‘ਤੇ ਸਿਰਫ 34 ਮਿੰਟਾਂ ਤੱਕ ਚੱਲੇ ਪ੍ਰੀਕੁਆਟਰ ਫਾਈਨਲ ਮੁਕਾਬਲੇ ਵਿੱਚ 21-10, 21-15 ਨਾਲ ਜਿੱਤ ਹਾਸਲ ਕੀਤੀ| ਇਹ ਓਹੋਰੀ ਤੇ ਸਿੰਧੂ ਦੀ ਲਗਾਤਾਰ ਨੌਵੀਂ ਜਿੱਤ ਹੈ| ਪਿਛਲੇ ਸਾਲ ਬਾਸੇਲ ਵਿੱਚ ਵਿਸ.ਵ ਚੈਂਪੀਅਨਸ਼ਿੱਪ ਖਿਤਾਬ ਜਿੱਤਣ ਵਾਲੀ 24 ਸਾਲਾ ਸਿੰਧੂ ਹੁਣ ਕੁਆਟਰ ਫਾਈਨਲ ਵਿੱਚ ਦੁਨੀਆ ਦੀ ਨੰਬਰ ਇਕ ਚੀਨੀ ਤਾਇਪੈ ਦੀ ਖਿਡਾਰਨ ਤਾਈ ਜੂ ਯਿੰਗ ਤੇ ਸੱਤਵਾਂ ਦਰਜਾ ਪ੍ਰਾਪਤ ਦੱਖਣੀ ਕੋਰੀਆ ਦੀ ਸੁੰਗ ਜੀ ਹਯੂੰ ਵਿਚਾਲੇ ਹੋਣ ਵਾਲੇ ਮੁਕਾਬਲੇ ਨਾਲ ਦੀ ਜੇਤੂ ਨਾਲ ਭਿੜੇਗੀ|
ਲੰਡਨ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਅਤੇ ਗੈਰ ਦਰਜਾ ਪ੍ਰਾਪਤ ਸਾਇਨਾ ਨੇ ਦੱਖਣੀ ਕੋਰੀਆ ਦੀ ਅਨ ਸੇ ਯੰਗ ਨੂੰ 39 ਮਿੰਟਾਂ ਤੱਕ ਚੱਲੇ ਰੋਮਾਂਚਕ ਮੁਕਾਬਲੇ ਵਿੱਚ 25-19, 21-12 ਨਾਲ ਹਰਾ ਕੇ ਆਖਰੀ ਅੱਠ ਵਿੱਚ ਜਗਾ ਬਣਾਈ|ਇਹ ਦੱਖਣੀ ਕੋਰੀਆਈ ਖਿਡਾਰਨ ‘ਤੇ ਸਾਇਨਾ ਦੀ ਪਹਿਲੀ ਜਿੱਤ ਹੈ ਜਿਸ ਨੇ ਪਿਛਲੇ ਸਾਲ ਫਰੈਂਚ ਓਪਨ ਦੇ ਕੁਆਟਰ ਫਾਈਨਲ ਵਿੱਚ ਇਸ ਭਾਰਤੀ ਖਿਡਾਰਨ ਨੂੰ ਹਰਾਇਆ ਸੀ| ਦੋ ਵਾਰ ਦੀ ਰਾਸ.ਟਰਮੰਡਲ ਖੇਡਾਂ ਦੀ ਚੈਂਪੀਅਨ ਦਾ ਮੁਕਾਬਲਾ ਕੁਆਟਰ ਫਾਈਨਲ ਵਿੱਚ ਓਲੰਪਿਕ ਚੈਂਪੀਅਨ ਕੈਰੋਲੀਨਾ ਮਾਰਿਨ ਨਾਲ ਹੋਵੇਗਾ| ਉਥੇ ਹੀ ਪੁਰਸ. ਸਿੰਗਲਜ਼ ਵਿੱਚ ਸਮੀਰ ਵਰਮਾ ਦੂਜੇ ਗੇੜ ਵਿੱਚੋਂ ਹੀ ਬਾਹਰ ਹੋ ਗਿਆ| ਉਸ ਨੂੰ ਮਲੇਸ਼ੀਆ ਦੇ ਲੀਜ਼ੀਆਂ ਨੇ 21-19, 22-20 ਨਾਲ ਹਰਾਇਆ|