ਸਾਊਦੀ ਅਰਬ ‘ਚ ਅਰਾਮਕੋ ਦੇ ਕੱਚੇ ਤੇਲ ਉਤਪਾਦਨ ਪ੍ਰਬੰਧਕਾਂ ‘ਤੇ ਹਮਲੇ ਤੋਂ ਬਾਅਦ ਤੇਲ ਦੀ ਸਪਲਾਈ ‘ਚ ਦਿੱਕਤਾਂ ਆਉਣ ਨਾਲ ਆਉਣ ਵਾਲੇ ਦਿਨਾਂ ‘ਚ ਭਾਰਤ ‘ਚ ਪਟਰੋਲ ਅਤੇ ਡੀਜਲ ਦੇ ਮੁੱਲ ‘ਚ ਪੰਜ ਤੋਂ ਛੇ ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਸਕਦਾ ਹੈ। ਅਜਿਹਾ ਮਾਹਿਰਾਂ ਦਾ ਅਨੁਮਾਨ ਹੈ। ਦਿੱਲੀ ‘ਚ ਪਟਰੋਲ ਦੀ ਕੀਮਤ ਕਰੀਬ 72 ਰੁਪਏ ਪ੍ਰਤੀ ਲਿਟਰ ਹੈ।ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਿਪੋਰਟ ਅਨੁਸਾਰ ‘ਚ ਇਹ ਪਤਾ ਲੱਗਿਆ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੇ ਮੁੱਲ ‘ਚ ਉਛਾਲ ਆਉਣ ਦੇ ਕਾਰਨ ਭਾਰਤ ਦੀ ਤੇਲ ਮਾਰਕੀਟਿੰਗ ਕੰਪਨੀਆਂ ਆਉਣ ਵਾਲੇ ਦਿਨਾਂ ‘ਚ ਡੀਜਲ ਅਤੇ ਪਟਰੋਲ ਦੇ ਮੁੱਲ ‘ਚ ਪੰਜ ਰੁਪਏ ਤੋਂ ਛੇ ਰੁਪਏ ਪ੍ਰਤੀ ਲਿਟਰ ਦੀ ਵਾਧਾ ਕਰ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ‘ਚ ਅਰਾਮਕੋ ਦੇ ਤੇਲ ਪ੍ਰਬੰਧਕਾਂ ‘ਤੇ ਹੋਏ ਡਰੋਨ ਹਮਲੇ ਨਾਲ ਸੋਮਵਾਰ ਨੂੰ ਵਿਸ਼ਵ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਅੱਗ ਲੱਗ ਗਈ
previous post