ਸਾਊਦੀ ਅਰਬ ਨੂੰ ਅਕਸਰ ਮੰਨਿਆ ਜਾਂਦਾ ਹੈ ਕਿ ਉੱਥੇ ਔਰਤਾਂ ਨੂੰ ਘੱਟ ਆਜ਼ਾਦੀ ਮਿਲਦੀ ਹੈ ਪਰ ਹੁਣ ਸਾਊਦੀ ਨੇ ਹਜ ਦੌਰਾਨ ਮੱਕਾ ਜਿਹੀ ਪਵਿੱਤਰ ਜਗ੍ਹਾ ’ਤੇ ਮਹਿਲਾ ਗਾਰਡ ਦੀ ਤਾਇਨਾਤੀ ਕਰ ਦਿੱਤੀ ਹੈ। ਸਾਊਦੀ ਅਰਬ ਨੇ ਇਹ ਫ਼ੈਸਲਾ ਮਹਿਲਾ ਸਸ਼ਕਤੀਕਰਨ ਵੱਲ ਕਦਮ ਵਧਾਉਂਦੇ ਹੋਏ ਪਹਿਲੀ ਵਾਰ ਲਿਆ ਹੈ।
ਦਰਅਸਲ ਪਹਿਲੀ ਵਾਰ ਮੱਕਾ ਤੇ ਮਦੀਨਾ ’ਚ ਹੋਣ ਵਾਲੀ ਹਜ ਯਾਤਰਾ ਦੌਰਾਨ ਕਈ ਮਹਿਲਾ ਫ਼ੌਜੀਆਂ ਨੂੰ ਸਿਕਓਰਿਟੀ ਲਈ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਮਹਿਲਾ ਫ਼ੌਜੀਆਂ ਦਾ ਕੰਮ ਯਾਤਰਾ ਦੌਰਾਨ ਸੁਰੱਖਿਆ ਨਿਗਰਾਨੀ ਕਰਨਾ ਹੈ। ਇਕ ਰਿਪੋਰਟ ਮੁਤਾਬਕ ਸਾਊਦੀ ਮਹਿਲਾ ਫੌਜੀਆਂ ਨੂੰ ਮੱਕਾ ’ਚ ਸਥਿਤ ‘ਮਸਜਿਦ ਅਲ ਹਰਮ’ ਜਾਂ ਗਰੈਂਡ ਮੌਸਕ ’ਚ ਪਹਿਰਾ ਦਿੰਦੇ ਹੋਏ ਦੇਖਿਆ ਗਿਆ ਹੈ।ਦੱਸਣਯੋਗ ਹੈ ਕਿ ਹਜ ਯਾਤਰਾ ਦੌਰਾਨ ਮੱਕਾ ’ਚ ਬਤੌਰ ਗਾਰਡ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਸੁਰੱਖਿਆ ਗਾਰਡ ਦਾ ਨਾਂ ਮੋਨਾ ਹੈ। ਆਪਣੇ ਪਿਤਾ ਦੇ ਕਰੀਅਰ ਨੂੰ ਪ੍ਰਭਾਵਿਤ ਹੋ ਕੇ ਮੋਨਾ ਨੇ ਮਿਲਟਰੀ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਤੇ ਫਿਰ ਉਹ ਇਸਲਾਮ ਦੇ ਇਸ ਸਭ ਤੋਂ ਪਵਿੱਤਰ ਸਥਾਨ ’ਤੇ ਤਾਇਨਾਤ Saudi Women Soldiers Group ਦਾ ਹਿੱਸਾ ਬਣੀ ਹੈ।