42.64 F
New York, US
February 4, 2025
PreetNama
ਖਾਸ-ਖਬਰਾਂ/Important News

ਸਾਊਦੀ ਅਰਬ ਦੇ ਸਾਬਕਾ ਸੁਰੱਖਿਆ ਅਧਿਕਾਰੀ ਦਾ ਵੱਡਾ ਦਾਅਵਾ, ਕਿਹਾ- ਮੇਰਾ ਕਤਲ ਕਰ ਸਕਦੇ ਹਨ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ

ਅਮਰੀਕਾ ਅਤੇ ਸਾਊਦੀ ਅਰਬ ਦੁਆਰਾ ਅੱਤਵਾਦ ਵਿਰੋਧੀ ਸਾਂਝੇ ਯਤਨਾਂ ਦੀ ਨਿਗਰਾਨੀ ਵਿੱਚ ਸਹਾਇਤਾ ਕਰਨ ਵਾਲੇ ਇੱਕ ਸਾਬਕਾ ਸੀਨੀਅਰ ਸਾਊਦੀ ਸੁਰੱਖਿਆ ਅਧਿਕਾਰੀ ਨੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਖਿਲਾਫ ਗੰਭੀਰ ਦੋਸ਼ ਲਗਾਏ ਹਨ। ਦੋਸ਼ ਹੈ ਕਿ ਦੇਸ਼ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਉਸ ਦੇ ਪਿਤਾ ਦੇ ਸ਼ਾਹ ਬਣਨ ਤੋਂ ਪਹਿਲਾਂ ਉਸ ਸਮੇਂ ਦੇ ਸ਼ਾਹ ਨੂੰ ਮਾਰਨ ਦੀ ਗੱਲ ਕਹੀ ਸੀ। ਹਾਲਾਂਕਿ, ਸਾਬਕਾ ਅਧਿਕਾਰੀ ਸਾਦ ਅਲ-ਜਬਰੀ ਨੇ ਐਤਵਾਰ ਨੂੰ ਸੀਬੀਐਸ ਨਿਊਜ਼ ਦੁਆਰਾ ਪ੍ਰਸਾਰਿਤ ’60 ਮਿੰਟ’ ਨਾਲ ਇੱਕ ਇੰਟਰਵਿਊ ਵਿੱਚ ਆਪਣੇ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਸਬੂਤ ਪ੍ਰਦਾਨ ਨਹੀਂ ਕੀਤਾ।

ਸਾਬਕਾ ਖੁਫੀਆ ਅਧਿਕਾਰੀ ਕੈਨੇਡਾ ‘ਚ ਜਲਾਵਤਨੀ ਦੀ ਜ਼ਿੰਦਗੀ ਜੀ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ 2014 ‘ਚ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਸੀ ਕਿ ਉਹ ਸ਼ਾਹ ਅਬਦੁੱਲਾ ਨੂੰ ਮਾਰ ਸਕਦੇ ਹਨ। ਉਸ ਸਮੇਂ, ਪ੍ਰਿੰਸ ਮੁਹੰਮਦ ਸਰਕਾਰ ਵਿੱਚ ਕਿਸੇ ਵੀ ਸੀਨੀਅਰ ਭੂਮਿਕਾ ਵਿੱਚ ਨਹੀਂ ਸਨ। ਕਿੰਗ ਅਬਦੁੱਲਾ ਦੀ ਮੌਤ ਤੋਂ ਬਾਅਦ, ਜਨਵਰੀ 2015 ਵਿੱਚ ਉਨ੍ਹਾਂ ਦੀ ਥਾਂ ਕਿੰਗ ਸਲਮਾਨ ਨੇ ਸੰਭਾਲੀ ਸੀ। ਅਲ-ਜਬਰੀ ਨੇ ਇਸ ਇੰਟਰਵਿਊ ਦੇ ਜ਼ਰੀਏ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਕੋਲ ਇੱਕ ਵੀਡੀਓ ਹੈ ਜੋ ਸ਼ਾਹੀ ਪਰਿਵਾਰ ਅਤੇ ਅਮਰੀਕਾ ਨਾਲ ਜੁੜੇ ਕਈ ਰਾਜ਼ਾਂ ਦਾ ਖੁਲਾਸਾ ਕਰਦੀ ਹੈ।

ਅਲ-ਜਬਰੀ (62) ਨੇ ਕਿਹਾ, ‘ਕ੍ਰਾਊਨ ਪ੍ਰਿੰਸ ਉਦੋਂ ਤੱਕ ਚੁੱਪ ਨਹੀਂ ਬੈਠੇਗਾ ਜਦੋਂ ਤੱਕ ਉਹ ਮੈਨੂੰ ਮਰਦਾ ਨਹੀਂ ਦੇਖ ਲੈਂਦਾ ਕਿਉਂਕਿ ਉਹ ਮੇਰੇ ਕੋਲ ਮੌਜੂਦ ਜਾਣਕਾਰੀ ਤੋਂ ਡਰਦਾ ਹੈ।’ ਅਲ-ਜਬਰੀ ਨੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ‘ਮਨੋਰੋਗੀ, ਕਾਤਲ’ਕਰਾਰ ਦਿੱਤਾ।

ਉਥੇ ਹੀ ਸਾਊਦੀ ਸਰਕਾਰ ਨੇ ਸੀਬੀਐਸ ਨਿਊਜ਼ ਨੂੰ ਦੱਸਿਆ ਕਿ ਅਲ-ਜਬਰੀ “ਇੱਕ ਬਦਨਾਮ ਸਾਬਕਾ ਸਰਕਾਰੀ ਅਧਿਕਾਰੀ ਹੈ ਜਿਸਦਾ ਆਪਣੇ ਵਿੱਤੀ ਅਪਰਾਧਾਂ ਨੂੰ ਛੁਪਾਉਣ ਲਈ ਮਨਘੜਤ ਕਹਾਣੀਆਂ ਬਣਾਉਣ ਅਤੇ ਧਿਆਨ ਹਟਾਉਣ ਦਾ ਲੰਬਾ ਇਤਿਹਾਸ ਹੈ।” ਸਰਕਾਰ ਨੇ ਅਲ-ਜਬਰੀ ਦੀ ਹਵਾਲਗੀ ਦੀ ਬੇਨਤੀ ਕੀਤੀ ਹੈ ਅਤੇ ਇੰਟਰਪੋਲ ਨੋਟਿਸ ਜਾਰੀ ਕਰਦਿਆਂ ਦੋਸ਼ ਲਾਇਆ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਲੋੜੀਂਦਾ ਹੈ, ਜਦਕਿ ਅਲ-ਜਾਬਰੀ ਦਾ ਦਾਅਵਾ ਹੈ ਕਿ ਉਸਨੇ ਸ਼ਾਹ ਦੀ ਸੇਵਾ ਦੌਰਾਨ ਇਹ ਦੌਲਤ ਹਾਸਲ ਕੀਤੀ ਸੀ।

Related posts

ਲੋਕਾਂ ਨੇ ਜ਼ਿਮਨੀ-ਚੋਣਾਂ ਵਿੱਚ ਵਿਰੋਧੀ ਧਿਰ ਨੂੰ ਦਿੱਤਾ ਕਰਾਰਾ ਜਵਾਬ

On Punjab

ਨਵਾਂ ਸਾਲ 2025 ਦੇ ਸਵਾਗਤ ਲਈ ਸਿਡਨੀ ਸ਼ਹਿਰ ਪੱਬਾਂ ਭਾਰ, 8 ਟਨ ਪਟਾਕਿਆਂ ‘ਤੇ ਖ਼ਰਚੇ ਜਾਣਗੇ 7 ਮਿਲੀਅਨ ਡਾਲਰ

On Punjab

SGPC Election 2022 : ਹੁਣ ਤਕ 46 ਪ੍ਰਧਾਨ ਸੰਭਾਲ ਚੁੱਕੇ ਨੇ ਅਹੁਦਾ, ਮਾਸਟਰ ਤਾਰਾ ਸਿੰਘ ਸਭ ਤੋਂ ਜ਼ਿਆਦਾ ਵਾਰ ਬਣੇ SGPC Chief

On Punjab