ਸਾਊਦੀ ਅਰਬ ਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪਿਛਲੇ ਸਾਲ ਤੋਂ ਲਾਈ ਗਈ ਯਾਤਰਾ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਅੱਜ ਤੋਂ ਸਾਊਦੀ ਅਰਬ ਹੁਣ ਪੂਰੀ ਸਮੱਰਥਾ ਨਾਲ ਅੰਤਰਰਾਸ਼ਟਰੀ ਉਡਾਣਾਂ ਸੰਚਾਲਿਤ ਕਰਨ ਲਈ ਤਿਆਰ ਹੈ। ਸਾਊਦੀ ਅਰਬ ‘ਚ ਕੋਰੋਨਾ ਵੈਕਸੀਨ ਲਾ ਚੁੱਕੇ ਲੋਕਾਂ ਨੂੰ ਅੰਤਰਰਾਸ਼ਰਟਰੀ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅੱਜ ਤੋਂ ਸਾਊਦੀ ਅਰਬ ‘ਚ ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਇਕ ਸਾਲ ਤੋਂ ਜ਼ਿਆਦਾ ਸਮੇਂ ‘ਚ ਪਹਿਲੀ ਵਾਰ ਦੇਸ਼ ਦੀ ਸਰਹੱਦ ਛੱਡਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਸਾਊਦੀ ਅਰਬ ਨੇ ਕੋਰੋਨਾ ਵਾਇਰਸ ਤੇ ਇਸ ਦੇ ਨਵੇਂ ਰੂਪਾਂ ਦੇ ਪ੍ਰਸਾਰ ਨੂੰ ਰੋਕਣ ਦੇ ਟੀਚੇ ਤੋਂ ਅੰਤਰਰਾਸ਼ਟਰੀ ਯਾਤਰਾ ‘ਤੇ ਬੈਨ ਲਾਇਆ ਸੀ ਜਿਸ ‘ਚ ਅੱਜ ਤੋਂ ਢਿੱਲ ਦਿੱਤੀ ਗਈ ਹੈ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਿਕ, ਐਤਵਾਰ ਨੂੰ ਇਕ ਐਲਾਨ ‘ਚ ਆਂਤਰਿਕ ਮੰਤਰਾਲੇ ਨੇ ਐਲਾਨ ਕੀਤਾ ਕਿ 17 ਮਈ ਨੂੰ ਸਾਰੀਆਂ ਸੀਮਾਵਾਂ- ਹਵਾ, ਧਰਤੀ ਅਤੇ ਸਮੁੰਦਰ ਨੂੰ ਪੂਰੀ ਤਰ੍ਹਾਂ ਨਾਲ ਖੋਲ੍ਹ ਦਿੱਤਾ ਜਾਵੇਗਾ।