ਸਾਊਦੀ ਅਰਬ ਅਮੀਰਾਤ ਨੇ ਜਾਪਾਨ ਦੇ ਸਹਿਯੋਗ ਨਾਲ ਮੰਗਲ ਗ੍ਰਹਿ ‘ਤੇ ਆਪਣਾ ਪਹਿਲਾ ਇੰਟਰਪਲੇਨੇਟਰੀ ਹੋਪ ਪ੍ਰੋਬ ਮਿਸ਼ਨ ਸ਼ੁਰੂ ਕੀਤਾ ਹੈ। ਯੂਏਈ ਦਾ ਮੰਗਲ ਗ੍ਰਹਿ ਲਈ ਪਹਿਲਾ ਪੁਲਾੜ ਮਿਸ਼ਨ ਸੋਮਵਾਰ ਜਾਪਾਨ ਦੇ ਤਾਨੇਗਾਸ਼ਿਮਾ ਸਪੇਸ ਸੈਂਟਰ ਤੋਂ ਲਾਂਚ ਹੋਇਆ। ਯੂਏਈ ਦਾ ਇਹ ਮਿਸ਼ਨ ਮੰਗਲ ਗ੍ਰਹਿ ‘ਹੋਪ’ ਨਾਂ ਤੋਂ ਡਬ ਕੀਤਾ ਗਿਆ ਹੈ। ਇਹ ਭਾਰਤੀ ਸਮੇਂ ਮੁਤਾਬਕ ਸਵੇਰੇ 3 ਵਜ ਕੇ 28 ਮਿੰਟ ‘ਤੇ ਤਾਨੇਗਾਸ਼ਿਮਾ ਸਪੇਸ ਸੈਂਟਰ ਤੋਂ ਲਾਂਚ ਹੋਇਆ।
ਸੰਯੁਕਤ ਅਰਬ ਅਮੀਰਾਤ ਪਹਿਲਾ ਅਰਬ ਦੇਸ਼ ਹੈ ਜਿਸ ਨੇ ਮੰਗਲ ਗ੍ਰਹਿ ‘ਤੇ ਆਪਣੀ ਦਸਤਕ ਦਿੱਤੀ ਹੈ। ਇਸ ਮਿਸ਼ਨ ਦੀ ਲਾਈਵ ਫੀਡ ਵੀ ਦਿਖਾਈ ਗਈ। ਹਾਲਾਂਕਿ ਇਸ ਨੂੰ 15 ਜੁਲਾਈ ਨੂੰ ਲਾਂਚ ਕੀਤਾ ਜਾਣਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਟਾਲ ਦਿੱਤਾ ਗਿਆ ਸੀ।
ਲੌਂਚ ਦੇ ਪੰਜ ਮਿੰਟ ਤੋਂ ਬਾਅਦ ਇਸ ਸੈਟੇਲਾਈਟ ਨੂੰ ਲੈਕੇ ਜਾ ਰਿਹਾ ਯਾਨ ਆਪਣੇ ਰਾਹ ‘ਤੇ ਸੀ। ਇਸ ਯਾਨ ‘ਤੇ ਅਰਬੀ ‘ਚ ਅਲ-ਅਮਲ ਲਿਖਿਆ ਸੀ। ਇਸ ਨੇ ਆਪਣੀ ਯਾਤਰਾ ਦਾ ਪਹਿਲਾ ਸੈਪਰੇਸ਼ਨਵੀ ਕਰ ਲਿਆ ਸੀ। ਅਮੀਰਾਤ ਦਾ ਪ੍ਰੋਜੈਕਟ ਮੰਗਲ ‘ਤੇ ਜਾਣ ਵਾਲੇ ਤਿੰਨ ਪ੍ਰੋਜੈਕਟਾਂ ‘ਚੋਂ ਇਕ ਹੈ। ਇਨ੍ਹਾਂ ‘ਚ ਚੀਨ ਦੇ ਤਾਇਨਵੇਨ-1 ਅਤੇ ਅਮਰੀਕਾ ਦੇ ਮਾਰਸ 2020 ਵੀ ਸ਼ਾਮਲ ਹਨ।
HOPE ਦੇ ਮੰਗਲ ਗ੍ਰਹਿ ‘ਤੇ ਫਰਵਰੀ, 2021 ‘ਚ ਪਹੁੰਚਣ ਦੀ ਉਮੀਦ ਹੈ। ਇਸ ਤੋਂ ਬਾਅਦ ਇਹ ਮੰਗਲ ਵਰਸ਼ ਯਾਨੀ 687 ਦਿਨਾਂ ਤਕ ਉਸ ਦੇ ਘੇਰੇ ‘ਚ ਚੱਕਰ ਲਾਏਗਾ।