PreetNama
ਖਾਸ-ਖਬਰਾਂ/Important News

ਸਾਊਦੀ ਅਰਬ ਪਹੁੰਚੇ ਪ੍ਰਧਾਨਮੰਤਰੀ ਮੋਦੀ, ਹੋਇਆ ਨਿੱਘਾ ਸਵਾਗਤ

PM Modi Reaches Saudi Arabia : ਰਿਆਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਦੇਰ ਰਾਤ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਪਹੁੰਚੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਸਾਊਦੀ ਅਰਬ ਵਿੱਚ ਪ੍ਰਧਾਨਮੰਤਰੀ ਮੋਦੀ ਦੇਸ਼ ਦੇ ਸਲਾਨਾ ਆਰਥਿਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਪਹੁੰਚੇ ਹਨ, ਜਿੱਥੇ ਉਹ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲ ਅਜੀਜ਼ ਅਲ ਸਾਊਦ ਨਾਲ ਦੋ-ਪੱਖੀ ਬੈਠਕ ਵੀ ਕਰਨਗੇ । ਇਸ ਸਬੰਧੀ ਪੀ.ਐੱਮ ਮੋਦੀ ਨੇ ਟਵੀਟ ਕਰ ਜਾਣਕਾਰੀ ਦਿੱਤੀ. ਉਨ੍ਹਾਂ ਲਿਖਿਆ ਕਿ ਉਹ ਸਾਊਦੀ ਅਰਬ ਪਹੁੰਚ ਗਏ ਹਨ । ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਕਿ ਇਸ ਅਹਿਮ ਯਾਤਰਾ ਦਾ ਮਕਸਦ ਦੋਸਤਾਂ ਨਾਲ ਸਬੰਧਾਂ ਨੂੰ ਮਜਬੂਤ ਕਰਨਾ ਹੈ ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਫਿਊਚਰ ਇਨਵੈਸਟਮੈਂਟ ਇਨਿਸ਼ੀਏਟਿਵ ਫੋਰਮ ਵਿੱਚ ਵ੍ਹਟਸ ਨੈਕਸਟ ਫਾਰ ਇੰਡੀਆ ਤੇ ਇਕ ਅਹਿਮ ਭਾਸ਼ਣ ਦਿੱਤਾ ਜਾਵੇਗਾ । ਮੰਗਲਵਾਰ ਨੂੰ ਪ੍ਰਧਾਨਮੰਤਰੀ ਮੋਦੀ ਆਪਣੀ ਯਾਤਰਾ ਦੌਰਾਨ ਸਾਊਦੀ ਅਰਬ ਦੇ ਯੁਵਰਾਜ ਮੁਹੰਮਦ ਬਿਨ ਸਲਮਾਨ ਨਾਲ ਦੋ-ਪੱਖੀ ਸਹਿਯੋਗ ਦੇ ਵੱਖ-ਵੱਖ ਮੁੱਦਿਆਂ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਵਿਸ਼ਵ ਮੁੱਦਿਆਂ ਤੇ ਚਰਚਾ ਕਰਨਗੇ ।

ਉਨ੍ਹਾਂ ਨੇ ਇਸ ਬਾਰੇ ਗੱਲ ਕਰਦਿਆਂ ਕਿਉਨ੍ਹਾਂ ਅੱਗੇ ਕਿਹਾ ਕਿ ਸਾਊਦੀ ਅਰਬ ਨਾਲ ਰੱਖਿਆ, ਸੁਰੱਖਿਆ, ਸੱਭਿਆਚਾਰ, ਸਿੱਖਿਆ ਅਤੇ ਲੋਕਾਂ ਵਿਚਕਾਰ ਸੰਪਰਕ, ਦੋ-ਪੱਖੀ ਸਹਿਯੋਗ ਦੇ ਕਈ ਮਹੱਤਵਪੂਰਣ ਖੇਤਰ ਹਨ । ਉਨ੍ਹਾਂ ਕਿਹਾ ਕਿ ਰਣਨੀਤਕ ਹਿੱਸੇਦਾਰੀ ਪ੍ਰੀਸ਼ਦ ਦੀ ਸਥਾਪਨਾ ਭਾਰਤ-ਸਾਊਦੀ ਅਰਬ ਦੀ ਰਣਨੀਤਕ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ ।

ਹਾ ਸੀ ਕਿ ਭਾਰਤ ਅਤੇ ਸਾਊਦੀ ਅਰਬ ਵਿਚਕਾਰ ਮਿੱਤਰਤਾ ਵਾਲੇ ਸਬੰਧ ਰਹੇ ਹਨ । ਉਨ੍ਹਾਂ ਕਿਹਾ ਕਿ ਭਾਰਤ ਦੀ ਊਰਜਾ ਜ਼ਰੂਰਤਾਂ ਦੀ ਪੂਰਤੀ ਲਈ ਸਾਊਦੀ ਅਰਬ ਸਭ ਤੋਂ ਵੱਡੇ ਅਤੇ ਭਰੋਸੇਯੋਗ ਸਪਲਾਈਕਰਤਾਵਾਂ ਵਿੱਚੋਂ ਇਕ ਰਿਹਾ ਹੈ ।

Related posts

ਅਮਰੀਕੀ ਰਾਸ਼ਟਰਪਤੀ ਲਈ ਵਧ ਸਕਦੀਆਂ ਹਨ ਮੁਸ਼ਕਿਲਾਂ! ਜੋਅ ਬਾਇਡਨ ਦੇ ਪੁੱਤਰ ਬੰਦੂਕ ਰੱਖਣ ਦੇ ਮਾਮਲੇ ‘ਚ ਦੋਸ਼ੀ ਕਰਾਰ

On Punjab

ਡੇਟਿੰਗ ਲਈ ਬਜ਼ੁਰਗ ਅਮੀਰ ਮਰਦ ਦੀ ਭਾਲ ’ਚ ਬੇਟੀ, ਵੈੱਬਸਾਈਟ ’ਤੇ ਮਿਲ ਗਏ ਆਪਣੇ ਹੀ ਪਿਤਾ!

On Punjab

ਫ਼ਤਹਿਵੀਰ ਦੀ ਪੋਸਟ ਮਾਰਟਮ ਰਿਪੋਰਟ ‘ਚ PGI ਦੇ ਡਾਕਟਰਾਂ ਦਾ ਵੱਡਾ ਖ਼ੁਲਾਸਾ

On Punjab