PreetNama
ਸਮਾਜ/Social

ਸਾਊਦੀ ‘ਚ ਫਸੇ 500 ਭਾਰਤੀਆਂ ਦੀ ਵਤਨ ਵਾਪਸੀ

ਚੰਡੀਗੜ੍ਹ: ਸਾਊਦੀ ਅਰਬ ਵਿੱਚ ਫਸੇ ਕਰੀਬ 500 ਭਾਰਤੀਆਂ ਦੀ ਵਾਪਸੀ ਦੀ ਖ਼ਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 17 ਜੂਨ ਤਕ ਇਹ ਸਭ ਭਾਰਤੀ ਵਤਨ ਪਰਤ ਆਉਣਗੇ। ਇਨ੍ਹਾਂ ਵਿੱਚੋਂ ਬਹੁਤੇ ਪੰਜਾਬ, ਯੂਪੀ ਤੇ ਬਿਹਾਰ ਤੋਂ ਹਨ। ਸਾਊਦੀ ਵਿੱਚ ਇੱਕ ਵੱਡੀ ਕੰਸਟ੍ਰਕਸ਼ਨ ਕੰਪਨੀ ਬੰਦ ਹੋਣ ਕਰਕੇ ਇਹ ਸਭ ਉੱਥੇ ਫਸੇ ਹੋਏ ਸਨ।

ਹਾਸਲ ਜਾਣਕਾਰੀ ਮੁਤਾਬਕ ਇਨ੍ਹਾਂ ਨੂੰ ਇੱਕ ਸਾਲ ਤੋਂ ਵੱਧ ਦੇ ਸਮੇਂ ਤੋਂ ਤਨਖ਼ਾਹ ਨਹੀਂ ਮਿਲ ਰਹੀ ਸੀ। ਕੰਪਨੀ ਦੇ ਬੰਦ ਹੋਣ ਮਗਰੋਂ ਇਨ੍ਹਾਂ ਕੋਲ ਗੁਜ਼ਾਰਾ ਕਰਨ ਜੋਗੇ ਪੈਸੇ ਵੀ ਨਹੀਂ ਬਚੇ। ਬਹੁਤਿਆਂ ਕੋਲ ਤਾਂ ਵੀਜ਼ੇ ਤੇ ਟਿਕਟਾਂ ਦੇ ਪੈਸੇ ਵੀ ਨਹੀਂ ਸਨ।

ਜਿਨ੍ਹਾਂ ਦੀਆਂ ਟਿਕਟਾਂ ਹੋ ਗਈਆਂ ਹਨ, ਉਨ੍ਹਾਂ ਦੀ ਲਿਸਟ ਸਾਹਮਣੇ ਆ ਗਈ ਹੈ। ਪਹਿਲਾਂ ਇਨ੍ਹਾਂ ਨੂੰ ਭਾਰਤ ਲਿਆਂਦਾ ਜਾਏਗਾ। ਇਸ ਤੋਂ ਬਾਅਦ ਬਾਕੀਆਂ ਨੂੰ ਭਾਰਤ ਵਾਪਸ ਲਿਆਂਦਾ ਜਾਏਗਾ।

Related posts

ਪਾਣੀਪਤ ਦੀ ਧਾਗਾ ਫੈਕਟਰੀ ਵਿੱਚ ਅੱਗ; ਦੋ ਮੁਲਾਜ਼ਮਾਂ ਦੀ ਮੌਤ; ਤਿੰਨ ਜ਼ਖ਼ਮੀ

On Punjab

ਸਕੂਲ ਸਮੇਂ ਕਲਾਸਾਂ ਛੱਡ ਕੇ ਭੱਜ ਜਾਂਦੇ ਸਨ ਅਮਿਤਾਭ ਬੱਚਨ

On Punjab

ਲੰਡਨ ‘ਚ ਭਾਰਤੀ ਮੂਲ ਦੇ ਕਾਮੇਡੀਅਨ ਪਾਲ ਚੌਧਰੀ ‘ਤੇ ਠੱਗਾਂ ਨੇ ਕੀਤਾ ਹਮਲਾ

On Punjab