PreetNama
ਖਾਸ-ਖਬਰਾਂ/Important News

ਸਾਢੇ ਸੱਤ ਕਰੋੜ ਸਾਲ ਪੁਰਾਣੇ ਡਾਇਨਾਸੋਰ ਦੇ ਅੰਗਾਂ ਨੂੰ ਵਿਗਿਆਨੀਆਂ ਨੇ ਦੱਸਿਆ ਸਭ ਤੋਂ ਨਵੀਂ ਨਸਲ

ਵਿਗਿਆਨੀਆਂ ਨੂੰ ਕਰੀਬ ਸਾਢੇ ਤਿੰਨ ਕਰੋੜ ਸਾਲ ਪੁਰਾਣੇ ਇਕ ਡਾਇਨਾਸੋਰ ਦੇ ਅੰਗਾਂ ’ਤੇ ਹੋਈ ਰਿਸਰਚ ਤੋਂ ਬਾਅਦ ਪਤਾ ਲੱਗਾ ਕਿ ਇਹ ਬੇਹੱਦ ਨਵੀਂ ਨਸਲ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਡਾਇਨਾਸੋਰ ਸ਼ਾਕਾਹਾਰੀ ਸੀ ਅਤੇ ਬੇਹੱਦ ਬਾਤੂਨੀ ਵੀ ਸੀ। ਇਸਦਾ ਐਲਾਨ ਮੈਕਸਿਕੋ ਦੇ ਇਤਿਹਾਸ ਅਤੇ ਮਾਨਵ-ਸ਼ਾਸਤਰ ਦੇ ਰਾਸ਼ਟਰੀ ਸੰਸਥਾਨ ਨੇ ਕੀਤਾ ਹੈ। ਇਸ ’ਤੇ ਰਿਸਰਚ ਕਰ ਰਹੇ ਜੈਵਿਕ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਇਹ ਡਾਇਨਾਸੋਰ ਆਪਣੇ ਹਾਲਾਤਾਂ ਕਾਰਨ ਹੀ ਇੰਨੇ ਸਾਲਾਂ ਤੋਂ ਇਥੇ ਸੁਰੱਖਿਅਤ ਰਹਿ ਸਕਿਆ ਹੈ।ਸੰਸਥਾਨ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਸਾਢੇ ਸੱਤ ਕਰੋੜ ਸਾਲ ਪਹਿਲਾਂ ਇਕ ਵਿਸ਼ਾਲ ਡਾਇਨਾਸੋਰ ਗੰਦਗੀ ਨਾਲ ਭਰੇ ਇਕ ਢੋਬੇ’ਚ ਹੀ ਮਰ ਗਿਆ ਸੀ। ਇਸੀ ਕਾਰਨ ਇਹ ਇੰਨੀ ਚੰਗੀ ਤਰ੍ਹਾਂ ਸੁਰੱਖਿਅਤ ਰਹਿ ਸਕਿਆ। ਵਿਗਿਆਨੀਆਂ ਨੇ ਡਾਇਨਾਸੋਰ ਦੀ ਇਸ ਨਸਲ ਨੂੰ ‘ਤਲਾਤੋਲੋਫਸ ਗੈਲੋਰਮ’ ਨਾਮ ਦਿੱਤਾ ਗਿਆ ਹੈ। ਸਾਲ 2013 ’ਚ ਸਭ ਤੋਂ ਪਹਿਲਾਂ ਮੈਕਸਿਕੋ ਦੇ ਉੱਤਰੀ ਪ੍ਰਾਂਤ ਕੋਵਾਓਈਲਾ ਦੇ ਜਨਰਲ ਸੇਪੇਡਾ ਇਲਾਕੇ ’ਚ ਇਸ ਡਾਇਨਾਸੋਰ ਦੀ ਪੂਛ ਮਿਲੀ ਸੀ। ਹੌਲੀ-ਹੌਲੀ ਕੀਤੀ ਗਈ ਖ਼ੁਦਾਈ ’ਚ ਵਿਗਿਆਨੀਆਂ ਨੂੰ ਇਸਦੇ ਸਿਰ ਦਾ 80 ਫ਼ੀਸਦੀ ਹਿੱਸਾ, 1.32 ਮੀਟਰ ਦੀ ਕਲਗੀ, ਮੋਢੇ ਅਤੇ ਪੱਟਾਂ ਦੀਆਂ ਹੱਡੀਆਂ ਮਿਲੀਆਂ ਸਨ।

ਆਪਣੇ ਬਿਆਨ ’ਚ ਸੰਸਥਾਨ ਨੇ ਕਿਹਾ ਹੈ ਕਿ ਇਸ ਨਸਲ ਦੇ ਡਾਇਨਾਸੋਰ ਕਮ ਫ੍ਰੀਕੁਐਂਸੀ ਦੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਸੀ ਆਧਾਰ ’ਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਸ਼ਾਂਤੀ ਪਸੰਦ ਹੋਣ ਦੇ ਨਾਲ ਕਾਫੀ ਬਾਤੂਨੀ ਰਹੇ ਹੋਣਗੇ। ਵਿਗਿਆਨੀਆਂ ਦਾ ਮੰਨਣਾ ਹੈ ਕਿ ਉਹ ਸ਼ਿਕਾਰੀ ਦੇ ਪ੍ਰਜਣਨ ਸਬੰਧੀ ਉਦੇਸ਼ਾਂ ਅਤੇ ਉਨ੍ਹਾਂ ਨੂੰ ਡਰਾ ਕੇ ਭਜਾਉਣ ਲਈ ਤੇਜ਼ ਆਵਾਜ਼ ਕੱਢਦੇ ਸਨ। ਇਸ ਥਾਂ ’ਤੇ ਮੌਜੂਦ ਡਾਇਨਾਸੋਰ ਦੇ ਅੰਗਾਂ ਦੀ ਜਾਂਚ ਚੱਲ ਰਹੀ ਹੈ। ਇਸ ’ਤੇ ਹੁਣ ਤਕ ਹੋਈ ਰਿਸਰਚ ਦਾ ਪੇਪਰ ਵਿਗਿਆਨਿਕ ਮੈਗਜ਼ੀਨ ਕ੍ਰੇਟੇਸ਼ਿਅਸ ਰਿਸਰਚ ’ਚ ਪਬਲਿਸ਼ ਹੋਇਆ ਸੀ।
ਸੰਸਥਾਨ ਇਸ ਖੋਜ ਨੂੰ ਬੇਹੱਦ ਅਸਧਾਰਨ ਮੰਨਦਾ ਹੈ। ਜਿਸ ਥਾਂ ਤੋਂ ਇਹ ਡਾਇਨਾਸੋਰ ਮਿਲਿਆ ਹੈ, ਉਥੇ ਅਨੁਕੂਲ ਹਾਲਾਤ ਬਣੇ ਰਹੇ ਹੋਣਗੇ। ਕਰੋੜਾਂ ਸਾਲ ਪਹਿਲਾਂ ਇਹ ਇਕ ਟ੍ਰਾਪਿਕਲ ਇਲਾਕਾ ਸੀ। ਤਲਾਤੋਲੋਫਸ ਨਾਮ ਦੋ ਥਾਂਵਾਂ ਤੋਂ ਲਿਆ ਗਿਆ ਹੈ। ਸਥਾਨਕ ਨਹੂਆਤਲ ਭਾਸ਼ਾ ਦੇ ਸ਼ਬਦ ਤਲਾਹਤੋਲਿ ਅਤੇ ਯੂਨਾਨੀ ਭਾਸ਼ਾ ਦੇ ਸ਼ਬਦ ਲੋਫਸ (ਕਲਗੀ) ਦਾ ਮਿਸ਼ਰਣ ਹੈ। ਇਸ ਡਾਇਨਾਸੋਰ ਦੀ ਕਲਗੀ ਦੇ ਆਕਾਰ ਦੀ ਗੱਲ ਕਰੀਏ ਤਾਂ ਇਹ ਮੇਸੋਅਮਰੀਕੀ ਲੋਕਾਂ ਦੁਆਰਾ ਉਨ੍ਹਾਂ ਦੀ ਪ੍ਰਾਚੀਨ ਹਸਤਲਿਪੀਆਂ ’ਚ ਗੱਲਬਾਤ ਕਰਨ ਦੀ ਕਿਰਿਆ ਦੀ ਤਰ੍ਹਾਂ ਹੀ ਹੈ।

Related posts

ਟਰੰਪ ਵੱਲੋਂ ਕਿਮ ਜੋਂਗ ਉਨ ਨਾਲ ਮੁਲਾਕਾਤ, ਬਣੇ ਉੱਤਰੀ ਕੋਰੀਆ ਜਾਣ ਵਾਲੇ ਪਹਿਲੇ ਅਮਰੀਕੀ ਆਗੂ

On Punjab

ਮੈਕਸੀਕੋ ’ਚ ਬੱਸ ਹਾਦਸਾ, ਛੇ ਭਾਰਤੀਆਂ ਸਣੇ 17 ਦੀ ਮੌਤ

On Punjab

Turkey Earthquake : ਤਬਾਹੀ ਵਿਚਕਾਰ 36 ਘੰਟਿਆਂ ‘ਚ ਪੰਜਵੀਂ ਵਾਰ ਭੂਚਾਲ ਦੇ ਝਟਕਿਆਂ ਨਾਲ ਦਹਲਿਆ ਤੁਰਕੀ, ਹੁਣ ਤਕ 5 ਹਜ਼ਾਰ ਦੀ ਹੋ ਚੁੱਕੀ ਹੈ ਮੌਤ

On Punjab