ਵਿਗਿਆਨੀਆਂ ਨੂੰ ਕਰੀਬ ਸਾਢੇ ਤਿੰਨ ਕਰੋੜ ਸਾਲ ਪੁਰਾਣੇ ਇਕ ਡਾਇਨਾਸੋਰ ਦੇ ਅੰਗਾਂ ’ਤੇ ਹੋਈ ਰਿਸਰਚ ਤੋਂ ਬਾਅਦ ਪਤਾ ਲੱਗਾ ਕਿ ਇਹ ਬੇਹੱਦ ਨਵੀਂ ਨਸਲ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਡਾਇਨਾਸੋਰ ਸ਼ਾਕਾਹਾਰੀ ਸੀ ਅਤੇ ਬੇਹੱਦ ਬਾਤੂਨੀ ਵੀ ਸੀ। ਇਸਦਾ ਐਲਾਨ ਮੈਕਸਿਕੋ ਦੇ ਇਤਿਹਾਸ ਅਤੇ ਮਾਨਵ-ਸ਼ਾਸਤਰ ਦੇ ਰਾਸ਼ਟਰੀ ਸੰਸਥਾਨ ਨੇ ਕੀਤਾ ਹੈ। ਇਸ ’ਤੇ ਰਿਸਰਚ ਕਰ ਰਹੇ ਜੈਵਿਕ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਇਹ ਡਾਇਨਾਸੋਰ ਆਪਣੇ ਹਾਲਾਤਾਂ ਕਾਰਨ ਹੀ ਇੰਨੇ ਸਾਲਾਂ ਤੋਂ ਇਥੇ ਸੁਰੱਖਿਅਤ ਰਹਿ ਸਕਿਆ ਹੈ।ਸੰਸਥਾਨ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਸਾਢੇ ਸੱਤ ਕਰੋੜ ਸਾਲ ਪਹਿਲਾਂ ਇਕ ਵਿਸ਼ਾਲ ਡਾਇਨਾਸੋਰ ਗੰਦਗੀ ਨਾਲ ਭਰੇ ਇਕ ਢੋਬੇ’ਚ ਹੀ ਮਰ ਗਿਆ ਸੀ। ਇਸੀ ਕਾਰਨ ਇਹ ਇੰਨੀ ਚੰਗੀ ਤਰ੍ਹਾਂ ਸੁਰੱਖਿਅਤ ਰਹਿ ਸਕਿਆ। ਵਿਗਿਆਨੀਆਂ ਨੇ ਡਾਇਨਾਸੋਰ ਦੀ ਇਸ ਨਸਲ ਨੂੰ ‘ਤਲਾਤੋਲੋਫਸ ਗੈਲੋਰਮ’ ਨਾਮ ਦਿੱਤਾ ਗਿਆ ਹੈ। ਸਾਲ 2013 ’ਚ ਸਭ ਤੋਂ ਪਹਿਲਾਂ ਮੈਕਸਿਕੋ ਦੇ ਉੱਤਰੀ ਪ੍ਰਾਂਤ ਕੋਵਾਓਈਲਾ ਦੇ ਜਨਰਲ ਸੇਪੇਡਾ ਇਲਾਕੇ ’ਚ ਇਸ ਡਾਇਨਾਸੋਰ ਦੀ ਪੂਛ ਮਿਲੀ ਸੀ। ਹੌਲੀ-ਹੌਲੀ ਕੀਤੀ ਗਈ ਖ਼ੁਦਾਈ ’ਚ ਵਿਗਿਆਨੀਆਂ ਨੂੰ ਇਸਦੇ ਸਿਰ ਦਾ 80 ਫ਼ੀਸਦੀ ਹਿੱਸਾ, 1.32 ਮੀਟਰ ਦੀ ਕਲਗੀ, ਮੋਢੇ ਅਤੇ ਪੱਟਾਂ ਦੀਆਂ ਹੱਡੀਆਂ ਮਿਲੀਆਂ ਸਨ।
