Sonia Mirza Shoaid Malik: ਭਾਰਤੀ ਟੈਨਿਸ ਸਟਾਰ ਸਾਨੀਆ ਨੇ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੀਆਂ ਨੇ । ਉਨ੍ਹਾਂ ਦੀਆਂ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਨੇ । ਉਨ੍ਹਾਂ ਨੇ ਦੋ ਫੋਟੋਆਂ ਸ਼ੇਅਰ ਕੀਤੀਆਂ ਨੇ । ਪਹਿਲੀ ਤਸਵੀਰ ‘ਚ ਕਪਲ ਬਹੁਤ ਖੁਸ਼ ਨਜ਼ਰ ਆ ਰਹੇ ਨੇ ਤੇ ਦੂਜੀ ਫੋਟੋ ‘ਚ ਕੇਵਲ ਸਾਨੀਆ ਬੇਹੱਦ ਖੁਸ਼ ਨਜ਼ਰ ਆ ਰਹੀ ਹੈ ਤੇ ਪਤੀ ਸ਼ੋਇਬ ਹੈਰਾਨ ਨਜ਼ਰ ਆ ਰਹੇ ਨੇ । ਸਾਨੀਆ ਨੇ ਕੈਪਸ਼ਨ ‘ਚ ਲਿਖਿਆ ਹੈ- ਹੈਪੀ ਮੈਰਿਜ ਐਨੀਵਰਸਰੀ ਸ਼ੋਇਬ ਮਲਿਕ, ਵਿਆਹ ਦੇ ਇੱਕ ਦਸ਼ਕ ਪੂਰਾ ਹੋਣ ‘ਤੇ ਕੁਝ ਇੱਦਾਂ ਨਜ਼ਰ ਆਉਂਦੇ ਨੇ ।
expectation vs reality. ਦੱਸ ਦਈਏ ਇਹ ਸਾਰੀਆਂ ਗੱਲਾਂ ਸਾਨੀਆ ਨੇ ਮਜ਼ਾਕੀਆ ਅੰਦਾਜ਼ ‘ਚ ਲਿਖਿਆ ਹੈ । ਫੈਨਜ਼ ਕਮੈਂਟਸ ਕਰਕੇ ਇਸ ਖ਼ਾਸ ਦਿਨ ਦੀਆਂ ਵਧਾਈਆਂ ਦੇ ਰਹੇ ਨੇ । ਦੱਸ ਦਈਏ ਸਾਨੀਆ ਮਿਰਜ਼ਾ ਨੇ ਸਾਲ 2010 ‘ਚ ਅੱਜ ਦੇ ਦਿਨ ਪਾਕਿਸਤਾਨੀ ਕ੍ਰਿਕੇਟਰ ਸ਼ੋਇਬ ਮਲਿਕ ਦੇ ਨਾਲ ਵਿਆਹ ਕਰਵਾ ਲਿਆ ਸੀ । ਹੁਣ ਦੋਵੇਂ ਹੈਪੀਲੀ ਇੱਕ ਬੇਟੇ ਦੇ ਮਾਤਾ ਪਿਤਾ ਨੇ । ਉਨ੍ਹਾਂ ਨੇ ਆਪਣੇ ਪੁੱਤ ਦਾ ਨਾਂਅ ਇਜਾਨ ਰੱਖਿਆ ਹੈ ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸਾਨੀਆ ਮਿਰਜ਼ਾ ਦਾ ਜਨਮ 15 ਨਵੰਬਰ 1986 ਨੂੰ ਹੋਇਆ ਸੀ। 2003 ਤੋਂ 2013 ਤੱਕ ਪੂਰਾ ਇੱਕ ਦਹਾਕਾ, ਮਹਿਲਾ ਟੈਨਿਸ ਐਸੋਸੀਏਸ਼ਨ ਨੇ ਉਹਨਾਂ ਨੂੰ ਡਬਲਜ਼ ਅਤੇ ਸਿੰਗਲਜ਼ ਦੋਨਾਂ ਵਰਗਾਂ ‘ਚ ਪਹਿਲਾ ਦਰਜਾ ਦਿੱਤਾ ਗਿਆ। ਆਪਣੇ ਕਰੀਅਰ ‘ਚ, ਮਿਰਜ਼ਾ ਨੇ ਸਵੇਤਲਾਨਾ ਕੁਜਨੇਤਸੋਵਾ, ਵੇਰਾ ਜ਼ਵੋਨਾਰੇਵਾ, ਮਰੀਓਨ ਬਾਰਤੋਲੀ; ਅਤੇ ਸੰਸਾਰ ਦੇ ਨੰਬਰ ਇੱਕ ਰਹੇ ਖਿਡਾਰੀਆਂ, ਮਾਰਟੀਨਾ ਹਿੰਗਜ, ਦਿਨਾਰਾ ਸਫ਼ੀਨਾ, ਅਤੇ ਵਿਕਟੋਰੀਆ ਅਜ਼ਾਰੇਂਕਾ ਤੋਂ ਵਡੀਆਂ ਜਿੱਤਾਂ ਹਾਸਲ ਕੀਤੀਆਂ ਹਨ।
ਉਹ ਭਾਰਤ ਦੀ ਅੱਜ ਤੱਕ ਦੀ ਪਹਿਲੇ ਦਰਜੇ ਦੀ ਮਹਿਲਾ ਟੈਨਿਸ ਖਿਡਾਰੀ ਹੈ। ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਖਿਲਾਫ਼ ਜੰਗ ਲੜ ਰਹੀ ਹੈ । ਜਿਸਦੇ ਚੱਲਦੇ ਭਾਰਤੀ ਮਹਿਲਾ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਵੀ ਕੋਰੋਨਾ ਦੇ ਖਿਲਾਫ਼ ਲੜਾਈ ‘ਚ ਆਪਣਾ ਯੋਗਦਾਨ ਦਿੱਤਾ ਹੈ । ਉਨ੍ਹਾਂ ਨੇ 1.25 ਕਰੋੜ ਰੁਪਏ ਇਕੱਠੇ ਕੀਤੇ ਨੇ ਤੇ ਇਸ ਰਾਸ਼ੀ ਨੂੰ ਉਹ ਜ਼ਰੂਰਤਮੰਦ ਲੋਕਾਂ ‘ਚ ਵੰਡਣਗੇ ।