modi in ncc rally: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡਾ ਗੁਆਂਢੀ ਦੇਸ਼ ਸਾਡੇ ਤੋਂ ਤਿੰਨ ਲੜਾਈਆਂ ਵਿੱਚ ਹਾਰ ਚੁੱਕਾ ਹੈ। ਸਾਡੀ ਫੌਜ ਨੂੰ ਉਸ ਨੂੰ ਹਰਾਉਣ ਵਿੱਚ 10-12 ਦਿਨ ਵੀ ਨਹੀਂ ਲੱਗਣਗੇ। ਉਹ ਦਹਾਕਿਆਂ ਤੋਂ ਸਾਡੇ ਨਾਲ ਪ੍ਰੌਕਸੀ ਲੜਾਈ ਲੜ ਰਿਹਾ ਹੈ। ਜਿਸ ਵਿੱਚ ਹਜ਼ਾਰਾਂ ਨਾਗਰਿਕ ਅਤੇ ਸਿਪਾਹੀਆਂ ਦੀ ਜਾਨ ਗਈ ਹੈ।
ਮੋਦੀ ਦੇ ਅਨੁਸਾਰ, “ਧਾਰਾ 370 ਜੰਮੂ ਕਸ਼ਮੀਰ ਵਿੱਚ ਅਸਥਾਈ ਸੀ, ਇਸ ਲਈ ਅਸੀਂ ਇਸਨੂੰ ਹਟਾ ਦਿੱਤਾ ਗਿਆ। ਕਸ਼ਮੀਰ ਦੇ ਕੁਝ ਲੋਕ ਇਸ ‘ਤੇ ਰਾਜਨੀਤੀ ਕਰਦੇ ਰਹੇ ਹਨ, ਉਨ੍ਹਾਂ ਵਲੋਂ ਤਿਰੰਗੇ ਝੰਡੇ ਦਾ ਅਪਮਾਨ ਕੀਤਾ ਗਿਆ ਅਤੇ ਉਹ ਸਿਰਫ਼ ਆਪਣੇ ਵੋਟ ਬੈਂਕ ਨੂੰ ਵੇਖਦੇ ਰਹੇ। 70 ਸਾਲਾਂ ਬਾਅਦ, 370 ਨੂੰ ਕਸ਼ਮੀਰ ਤੋਂ ਹਟਾਉਣਾ ਇਹ ਸਾਡੀ ਜ਼ਿੰਮੇਵਾਰੀ ਸੀ। ਪਾਕਿਸਤਾਨ ਸਾਡੇ ਤੋਂ ਕੋਈ ਵੀ ਲੜਾਈ ਨਹੀਂ ਜਿੱਤ ਸਕਿਆ, ਇਸ ਲਈ ਉਸ ਨੇ ਬੰਬ ਧਮਾਕੇ ਅਤੇ ਅੱਤਵਾਦੀ ਹਮਲੇ ਕੀਤੇ ਸਨ।
ਮੋਦੀ ਨੇ ਕਿਹਾ, “ਦੇਸ਼ ਦੀ ਵੰਡ ਵੇਲੇ ਇਕ ਸਮਝੌਤਾ ਹੋਇਆ ਸੀ ਕਿ ਉਹ ਜੋ ਵੀ ਭਾਰਤ ਜਾਣਾ ਚਾਹੁੰਦੇ ਸਨ ਉਹ ਭਾਰਤ ਜਾ ਸਕਦੇ ਹਨ, ਪਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਉਪਰ ਜ਼ੁਲਮ ਕੀਤੇ ਗਏ ਸੀ ਉਹ ਭਾਰਤ ਆਂ ਗਏ ਅਤੇ ਹੁਣ ਅਸੀਂ ਉਨ੍ਹਾਂ ਨੂੰ ਨਾਗਰਿਕਤਾ ਦੇਣ ਲਈ ਹੀ ਸੀ.ਏ.ਏ ਬਿੱਲ ਲਿਆਂਦਾ ਹੈ। ਪਰ ਕੁਝ ਰਾਜਨੀਤਿਕ ਪਾਰਟੀਆਂ ਆਪਣੇ ਵੋਟ ਬੈਂਕਾਂ ਨੂੰ ਕਾਇਮ ਰੱਖਣ ਵਿੱਚ ਜੁਟੀਆਂ ਹੋਈਆਂ ਹਨ। ਮੋਦੀ ਨੇ ਕਿਹਾ ਕਿ ਉਹ ਪਾਕਿਸਤਾਨ ਵਿੱਚ ਹਿੰਦੂਆਂ ਅਤੇ ਦਲਿਤਾਂ ‘ਤੇ ਹੁੰਦੇ ਅੱਤਿਆਚਾਰ ਕਿਉਂ ਨਹੀਂ ਦੇਖਦੇ।ਪ੍ਰਧਾਨ ਮੰਤਰੀ ਨੇ ਕਿਹਾ, “ਬੈਠ ਕੇ ਉੱਤਰ-ਪੂਰਬ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰੋ, ਇਹ ਸਾਡੇ ਸੰਸਕਾਰ ਨਹੀਂ ਹਨ। ਉਨ੍ਹਾਂ ਕਿਹਾ ਕਿ “ਅਸੀਂ ਸਾਰਿਆਂ ਦਾ ਵਿਕਾਸ ਕਰ ਰਹੇ ਹਾਂ ਅਤੇ ਸਾਰਿਆਂ ਦਾ ਭਰੋਸਾ ਲੈ ਕੇ ਦੇਸ਼ ਨੂੰ ਮਜ਼ਬੂਤ ਬਣਾ ਰਹੇ ਹਾਂ।”