ਗੀਤਾਂ ਵਾਰੇ ਚਰਚੇ ਹੁੰਦੀ ਰਹੀ ਹੈ ਤੇ ਅੱਜ ਵੀ ਹੋ ਰਹੀ ਹੈ। ਗੀਤ ਉਹ ਨਹੀਂ ਕਿ ਲੱਚਰ ਹੀ ਸੁਣੇ ਜਾਂਦੇ ਹਨ, ਬਲਕਿ ਸਾਫ ਸੁਥਰੇ ਗੀਤਾਂ ਨੂੰ ਪਹਿਲ ਦੇਣੀ ਜਰੂਰੀ ਬਣਦੀ ਹੈ। ਸਤਿੰਦਰ ਸਰਤਾਜ ਨੂੰ ਕੌਣ ਨਹੀਂ ਜਾਣਦਾ, ਆਪਾਂ ਸਾਰੇ ਉਸਦੇ ਗੀਤਾਂ ਨੂੰ ਪਸੰਦ ਕਰਦੇ ਹਾਂ, ਹਰ ਉਮਰ ਦੇ ਲੋਕ ਉਸਦੀ ਗਾਇਕੀ ਦੇ ਦੀਵਾਨੇ ਹਨ। ਫਿਰ ਕਿਉਂ ਕਿਹਾ ਜਾਂਦਾ ਹੈ ਗੀਤਕਾਰਾਂ ਨੂੰ ਕਿ ਅੱਜ ਕੱਲ ਚੱਲਣ ਵਾਲੇ ਗੀਤ ਲਿਖੋ, ਇਹ ਜਰੂਰੀ ਨਹੀਂ ਹੈ। ਗੀਤਕਾਰ ਅਪਣੀ ਰੂਹ ਤੋਂ ਲਿਖਦਾ ਹੈ ਜੋ ਉਹਨੂੰ ਚੰਗਾ ਲੱਗਦਾ ਬੇਸ਼ਕ ਕੋਈ ਉਸਦੇ ਲਿਖੇ ਗੀਤ ਗਾਵੇ ਜਾਂ ਨਾ ਗਾਵੇ।
ਅੱਜ ਕੱਲ ਜਿਹੜੇ ਗੀਤ ਜਿਆਦਾ ਚੱਲਦੇ ਹਨ। ਉਹ ਠਹਿਰਦੇ ਵੀ ਦੋ ਚਾਰ ਦਿਨ ਹੀ ਨੇ ਅਗਲੇ ਦਿਨ ਹੋਰ ਤੇ ਫਿਰ ਹੋਰ….ਸਿਲਸਿਲਾ ਚੱਲਦਾ ਰਹਿੰਦਾ, ਬਹੁਤ ਛੇਤੀ ਉਬਰਨ ਵਾਲੇ ਗੀਤ ਬਹੁਤ ਛੇਤੀ ਭੁਲ ਵੀ ਜਾਂਦੇ ਹਨ। ਜਦਕਿ ਸਦਾਬਹਾਰ ਗੀਤ ਯਾਦਗਾਰ ਬਣਦੇ ਹਨ। ਅੱਜ ਸਮਾਜਿਕ ਤੇ ਲੋਕ ਗੀਤ ਸਭਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਜਿਹਨਾਂ ਗੀਤਾਂ ਨੂੰ ਆਪਾਂ ਮੋਬਾਇਲਾਂ ਟਰੈਕਰਾਂ ਅਤੇ ਹੋਰ ਜਨਤਕ ਥਾਵਾਂ ਤੇ ਅਕਸਰ ਸੁਣਦੇ ਹਾਂ। ਇਹ ਪਰਿਵਾਰ ਵਿਚ ਸੁਣਨ ਵਾਲੇ ਗੀਤ ਸਮਾਜ ਨੂੰ ਚੰਗੀ ਸੇਧ ਵੀ ਦਿੰਦੇ ਹਨ। ਅਸੀਂ ਰਾਤੋ ਰਾਤ ਸਟਾਰ ਨਹੀਂ ਬਣਨਾ ਬਲਕਿ ਆਉਣ ਵਾਲੀ ਪੀੜੀ ਨੂੰ ਸੰਭਾਲਣਾ ਸਾਡੀ ਜਿੰਮਵਾਰੀ ਬਣਦੀ ਹੈ।
ਜਿਹੋ ਜਿਹਾ ਅੱਜ ਲਿਖਾਂਗੇ ਤੇ ਸੁਣਾਗੇ, ਉਹੀ ਅੱਗੇ ਕੰਮ ਆਵੇਗਾ । ਸਾਰੇ ਜਾਣਦੇ ਹਨ ਜੋ ਅੱਜ ਹੋ ਰਿਹਾ ਵਿਆਹਾਂ ਤੇ ਪੈਲਸਾਂ ਵਿਚ ਡੀ ਜੇ ਤੇ ਲਚਰਤਾ ਪਰੋਸੀ ਜਾਂਦੀ ਹੈ ਜਿਸ ਤੋਂ ਪ੍ਰਭਾਵਿਤ ਨਵੀਂ ਪੀੜੀ ਗਲਤ ਰਸਤੇ ਪੈ ਰਹੀ ਹੈ। ਸਭਿਆਚਾਰ ਦੇ ਨਾਂਅ ‘ਤੇ ਬੈਨਰ ਲਗਾਏ ਜਾਂਦੇ ਹਨ, ਪਰ ਅਸਲੀਅਤ ਹੋਰ ਹੁੰਦੀ ਹੈ, ਜੋ ਸਰਾਸਰ ਗਲਤ ਗਲ ਹੈ।ਭੜਕਾਊ ਗੀਤ ਹਾਦਸਿਆਂ ਦਾ ਕਾਰਨ ਬਣਦੇ ਹਨ। ਗੀਤਾਂ ਵਿਚ ਹਥਿਆਰ ਸਰੇਆਮ ਦਿਖਾਏ ਜਾਂਦੇ ਹਨ, ਇਹੋ ਜਿਹੇ ਗੀਤ ਨਾ ਲਿਖੇ ਜਾਣ ਨਾ ਸੁਣੇ ਜਾਣ। ਸਮਾਜ ਨੂੰ ਸੁਧਾਰਨ ਲਈ ਸਾਨੂੰ ਲਿਖਦਿਆਂ ਹੀ ਉਪਰਾਲੇ ਸ਼ੁਰੂ ਕਰਨੇ ਪੈਣਗੇ, ਧੰਨਵਾਦ ਜੀ।
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ ਦੋਰਾਹਾ ਲੁਧਿਆਣਾ
+91 99143 48246