ਏਅਰਫੋਰਸ ਸਟੇਸ਼ਨ ਸੂਰਤਗੜ੍ਹ ਨਾਲ ਸਬੰਧਿਤ ਸਕਵਾਡਨ ਲੀਡਰ ਅਭਿਨਵ ਚੌਧਰੀ ਦੇ ਮਿਗ-21 ਲੜਾਕੂ ਜਹਾਜ਼ ਦੇ ਮੇਗਾ ਦੇ ਕੋਲ ਹਾਦਸੇ ਨੂੰ ਦਰਦਨਾਕ ਦੱਸਦੇ ਹੋਏ ਇੰਡੀਅਨ ਏਅਰਫੋਰਸ ਦੇ ਸਾਬਕਾ ਏਅਰ ਵਾਇਸ ਮਾਰਸ਼ਲ ਐੱਸਐੱਸ ਹੋਠੀ ਨੇ ਕਿਹਾ ਕਿ ਮਿਗ-21 ਜਹਾਜ਼ ਫਲਾਇੰਗ ਕਾਫਿਨ ਬਿਲਕੁਲ ਨਹੀਂ ਹੈ।
ਹੋਠੀ ਨੇ ਕਿਹਾ ਕਿ ਮਿਗ-21 ਲੜਾਕੂ ਜਹਾਜ਼ ਇਕ ਓਮਦਾ ਜਹਾਜ਼ ਹੈ, ਜਿਸ ਨੂੰ ਉਹ ਖੁਦ ਵੀ ਲਗਪਗ 1500 ਘੰਟੇ ਤਕ ਉਡਾ ਚੁੱਕੇ ਹਨ। ਸਾਬਾਕ ਏਅਰ ਵਾਇਸ ਮਾਾਰਸ਼ਲ ਹੋਠੀ ਨੇ ਕਿਹਾ ਕਿ ਜੇ ਮਿਗ-21 ਲੜਾਕੂ ਜਹਾਜ਼ ’ਚ ਕੋਈ ਕਮੀ ਹੁੰਦੀ ਤਾਂ ਇਸ ਨੂੰ ਕੋਈ ਵੀ ਪਾਇਲਟ ਉਡਾਉਣ ਤੋਂ ਇਨਕਾਰ ਕਰਦਾ। ਉਨ੍ਹਾਂ ਨੇ ਕਿਹਾ ਕਿ ਲੜਾਕੂ ਜਹਾਜ਼ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਂਦ
ਮਿਗ-21, ਮਿਗ-23, ਮਿਗ-27 ਮਿਗ 29 ਸਣੇ 17 ਤਰ੍ਹਾਂ ਦੇ ਲੜਾਕੂ ਜਹਾਜ਼, ਤਿੰਨ ਤਰ੍ਹਾਂ ਦੇ ਹੈਲੀਕਾਪਟਰ ਤੇ ਬੋਇੰਗ ਜਹਾਜ਼ ਉੱਡਾ ਚੁੱਕੇ ਏਅਰ ਵਾਇਸ ਮਾਰਸ਼ਲ ਐੱਸਐੱਸ ਹੋਠੀ ਨੇ ਕਿਹਾ ਕਿ ਬਿਨਾਂ ਕਿਸੇ ਵੀ ਤਕਨੀਕੀ ਕਾਰਨ ਨੂੰ ਜਾਣੇ ਹੋਏ ਦੇਸ਼ ’ਚ ਮਿਗ-21 ਜਹਾਜ਼ ਨੂੰ ਫਲਾਇੰਗ ਕਕਾਫਿਨ ਦਾ ਨਾਂ ਦੇ ਦਿੱਤਾ।