ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਲੀਡਰ ਜਸਵੰਤ ਸਿੰਘ ਦਾ 82 ਸਾਲ ਦੀ ਉਮਰ ਦੇਹਾਂਤ ਹੋ ਗਿਆ।
ਪੀਐਮ ਮੋਦੀ ਨੇ ਟਵੀਟ ਕੀਤਾ, ‘ਪਹਿਲਾਂ ਇਕ ਸੈਨਿਕ ਦੇ ਰੂਪ ‘ਚ ਤੇ ਬਾਅਦ ‘ਚ ਸਿਆਸਤ ਨਾਲ ਆਪਣਾ ਲੰਬਾ ਸਮਾਂ ਮੁਜ਼ਾਰਨ ਦੌਰਾਨ ਦੇਸ਼ ਦੀ ਸੇਵਾ ਪੂਰੀ ਮਿਹਨਤ ਨਾਲ ਕੀਤੀ। ਅਟਲ ਜੀ ਦੀ ਸਰਕਾਰ ਦੌਰਾਨ ਉਨ੍ਹਾਂ ਮਹੱਤਵਪੂਰਨ ਵਿਭਾਗਾਂ ਨੂੰ ਸੰਭਾਲਿਆਂ ਅਤੇ ਵਿੱਤ, ਰੱਖਿਆ ਅਤੇ ਬਾਹਰੀ ਮਾਮਲਿਆਂ ਦੀ ਦੁਨੀਆਂ ‘ਚ ਇਕ ਮਜ਼ਬੂਤ ਛਾਪ ਛੱਡੀ, ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ।’
ਪ੍ਰਧਾਨ ਮੰਤਰੀ ਨੇ ਦੂਜੇ ਟਵੀਟ ‘ਚ ਲਿਖਿਆ, ‘ਜਸਵੰਤ ਸਿੰਘ ਜੀ ਨੂੰ ਰਾਜਨੀਤੀ ਅਤੇ ਸਮਾਜ ਦੇ ਮਾਮਲਿਆਂ ‘ਤੇ ਉਨ੍ਹਾਂ ਦੇ ਅਨੋਖੇ ਦ੍ਰਿਸ਼ਟੀਕੋਣ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਬੀਜੇਪੀ ਨੂੰ ਮਜ਼ਬੂਤ ਬਣਾਉਣ ‘ਚ ਵੀ ਯੋਗਦਾਨ ਦਿੱਤਾ। ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਸਾਡੀ ਗੱਲਬਾਤ ਨੂੰ ਯਾਦ ਰੱਖਾਂਗਾ। ਉਨ੍ਹਾਂ ਦੇ ਪਰਿਵਾਰ ਤੇ ਸਮਰਥਕਾਂ ਪ੍ਰਤੀ ਸੰਵੇਦਨਾ।’ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਜਸਵੰਤ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ‘ਜਸਵੰਤ ਸਿੰਘ ਜੀ ਨੂੰ ਉਨ੍ਹਾਂ ਦੀ ਬੌਧਿਕ ਸਮਰੱਥਾ ਤੇ ਦੇਸ਼ ਦੀ ਸੇਵਾ ‘ਚ ਸ਼ਾਨਦਾਰ ਰਿਕਾਰਡ ਲਈ ਯਾਦ ਕੀਤਾ ਜਾਵੇਗਾ।’