Fir Against Azharuddin: ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਸਣੇ ਤਿੰਨ ਲੋਕਾਂ ‘ਤੇ ਇਕ ਟਰੈਵਲ ਏਜੰਟ ਮੁਹੰਮਦ ਸ਼ਾਦਾਬ ਨੂੰ 20 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਗਿਆ ਹੈ।ਇਸ ਮਾਮਲੇ ਦੇ ਕਾਰਨ ਔਰੰਗਾਬਾਦ ਵਿੱਚ ਇੱਕ ਐਫ.ਆਈ.ਆਰ ਦਰਜ ਕੀਤੀ ਗਈ ਹੈ। ਬੁੱਧਵਾਰ ਨੂੰ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਇਹ ਮਾਮਲਾ ‘ਦਾਨਿਸ਼ ਟੂਰ ਐਂਡ ਟਰੈਵਲਜ਼’ ਦੇ ਮਾਲਕ ਮੁਹੰਮਦ ਸ਼ਾਦਾਬ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਦੇ ਅਨੁਸਾਰ 9 ਨਵੰਬਰ ਤੋਂ 12 ਨਵੰਬਰ 2019 ਦੇ ਵਿਚਕਾਰ ਅਵਿਕਲ ਨੇ ਆਪਣੇ ਲਈ ‘ਤੇ ਅਜ਼ਹਰੂਦੀਨ ਲਈ ਕਈ ਵਿਦੇਸ਼ੀ ਸ਼ਹਿਰਾਂ ਦੇ ਟਿਕਟ ਬੁੱਕ ਕੀਤੇ ਅਤੇ ਰੱਦ ਕਰਵਾਏ ਸਨ। ਸ਼ਾਦਾਬ ਜੈੱਟ ਏਅਰਵੇਜ਼ ਦੇ ਸਾਬਕਾ ਕਾਰਜਕਾਰੀ ਵੀ ਰਹਿ ਚੁੱਕੇ ਹਨ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਏ ਡੀ ਨਾਗਰੇ ਨੇ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਮੁਜੀਬ ਖਾਨ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜੋ ਔਰੰਗਾਬਾਦ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਸੁਧੀਸ਼ ਅਵਿਕਲ ਜੋ ਕੇਰਲਾ ਦੇ ਰਹਿਣ ਵਾਲੇ ਹਨ ਅਤੇ ਮੁਹੰਮਦ ਅਜ਼ਹਰੂਦੀਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵਲੋਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਅਜ਼ਹਰੂਦੀਨ ਦੇ ਨਿੱਜੀ ਸੱਕਤਰ ਮੁਜੀਬ ਖਾਨ ਨੇ ਅਵਿੱਕਲ ਦੇ ਵਲੋਂ ਸ਼ਾਦਾਬ ਨੂੰ ਬਾਅਦ ਵਿੱਚ ਟਿਕਟ ਦੇ ਪੈਸੇ ਦੇਣ ਲਈ ਕਿਹਾ ਸੀ। ਪਰ ਉਨ੍ਹਾਂ ਨੂੰ ਅਜੇ ਤੱਕ ਟਿਕਟ ਦੇ ਪੈਸੇ ਨਹੀਂ ਮਿਲੇ ਹਨ। ਜਿਸ ਦੇ ਕਾਰਨ ਸ਼ਾਦਾਬ ਵਲੋਂ ਇਹ ਐਫ.ਆਈ.ਆਰ ਦਰਜ ਕਾਰਵਾਈ ਗਈ ਹੈ।