ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਜਿਸਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ’ਚ ਐਡਮਿਟ ਕਰਵਾ ਦਿੱਤਾ ਗਿਆ ਹੈ। ਫਿਲਹਾਲ ਉਨ੍ਹਾਂ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ ਸਮੇਤ ਕਈ ਵੱਡੇ ਨੇਤਾਵਾਂ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਥੇ ਹੀ ਆਮ ਲੋਕਾਂ ਤੋਂ ਲੈ ਕੇ ਕਈ ਸੈਲੀਬਿ੍ਰਟੀਜ਼ ਨੇ ਵੀ ਮਨਮੋਹਨ ਸਿੰਘ ਨੇ ਜਲਦੀ ਠੀਕ ਹੋ ਜਾਣ ਨੂੰ ਲੈ ਕੇ ਟਵੀਟ ਕੀਤਾ ਹੈ।
ਇਸੀ ਦੌਰਾਨ ਬਿੱਗ ਬੌਸ 14 ਫੇਮ ਅਤੇ ਫੇਮਸ ਟੀਵੀ ਐਕਟਰੈੱਸ ਕਵਿਤਾ ਕੌਸ਼ਿਕ ਦਾ ਇਕ ਟਵੀਟ ਵਾਇਰਲ ਹੋ ਰਿਹਾ ਹੈ ਜਿਸ ’ਚ ਉਨ੍ਹਾਂ ਨੇ ਮਨਮੋਹਨ ਸਿੰਘ ਲਈ ਦੁਆ ਕਰਦੇ ਹੋਏ ਦੇਸ਼-ਵਾਸੀਆਂ ’ਤੇ ਵਿਅੰਗ ਕੀਤਾ ਹੈ। ਕਵਿਤਾ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਕਵਿਤਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਟਵੀਟ ਕਰਦੇ ਹੋਏ ਲਿਖਿਆ, ‘ਤੁਮ Dr Manmohan Singh ਨੂੰ ਨਾ ਸਮਝ ਪਾਏ ਨਾ value ਕਰ ਪਾਏ, ਓਰ ਕਿਸੀ ਕੋ ਕਯਾ ਹੀ ਕਰੋਗੇ ਪਿਆਰੇ ਦੇਸ਼ਵਾਸੀਓ।
ਕਵਿਤਾ ਕੌਸ਼ਿਕ ਤੋਂ ਇਲਾਵਾ ਓਰਮਿਲਾ ਮਾਤੋਂਡਕਰ, ਦਿਆ ਮਿਰਜ਼ਾ, ਸਵਰਾ ਭਾਸਕਰ ਸਮੇਤ ਕਈ ਕਲਾਕਾਰਾਂ ਨੇ ਮਨਮੋਹਨ ਸਿੰਘ ਲਈ ਕਾਮਨਾ ਕੀਤੀ ਹੈ। ਸਵਾਰ ਭਾਸਕਰ ਨੇ ਟਵੀਟ ਕਰਦੇ ਹੋਏ ਲਿਖਿਆ, ਤੁਸੀਂ ਜਲਦੀ ਠੀਕ ਹੋ ਜਾਓ ਮਨਮੋਹਨ ਸਿੰਘ ਜੀ, ਤੁਹਾਡੇ ਜਲਦੀ ਠੀਕ ਹੋਣ ਦੀ ਦੁਆ ਕਰਦੀ ਹਾਂ। ਉਥੇ ਹੀ ਬਾਕੀ ਅਦਾਕਾਰਾਂ ਨੇ ਵੀ ਮਨਮੋਹਨ ਸਿੰਘ ਨੂੰ ‘Get Well Soon’ ਵਿਸ਼ ਕੀਤੀ ਹੈ।