ਨਵੀਂ ਦਿੱਲੀ: ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਅਤੇ ਰਾਸ਼ਟਰੀ ਚੋਣਕਾਰ ਵੀਬੀ ਚੰਦਰਸ਼ੇਖਰ ਦਾ ਵੀਰਵਾਰ ਨੂੰ ਚੇਨੰਈ ‘ਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਿਆ। ਤਮਿਲਨਾਡੁ ਦੇ ਇਸ ਸਾਬਕਾ ਬੱਲੇਬਾਜ਼ ਦਾ ਛੇ ਦਿਨ ਬਾਅਦ 58ਵਾਂ ਜਨਮਦਿਨ ਸੀ। ਉਸ ਦੇ ਪਰਿਵਾਰ ਨਾਲ ਪਤਨੀ ਅਤੇ ਦੋ ਧੀਆਂ ਹਨ।ਚੰਦਰਸ਼ੇਖਰ ਨੇ 1988 ਤੋਂ 1990 ‘ਚ ਸੱਤ ਵਨਡੇ ਖੇਡੇ ਸੀ ਜਿਸ ‘ਚ ਉਨ੍ਹਾਂ ਨੇ 88 ਦੌੜਾਂ ਬਣਾਈਆਂ ਸੀ ਪਰ ਘਰੇਲੂ ਪੱਧਰ ‘ਤੇ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ 81 ਮੈਚਾਂ ‘ਚ 4999 ਦੌੜਾਂ ਬਣਾਇਆਂ ਜਿਸ ‘ਚ ਉਨ੍ਹਾਂ ਨੇ ਨਾਬਾਦ 237 ਦੌੜਾਂ ਦਾ ਸਭ ਤੋਂ ਜ਼ਿਆਦਾ ਸਕੋਰ ਰਿਹਾ। ਜਦੋਂ ਗ੍ਰੇਗ ਚੈਪਲ ਭਾਰਤੀ ਟੀਮ ਦੇ ਕੋਚ ਸੀ ਤਾਂ ਉਹ ਕੌਮੀ ਕੋਚ ਵੀ ਰਹੇ।
ਉਨ੍ਹਾਂ ਨੇ ਘਰੇਲੂ ਕ੍ਰਿਕਟ ‘ਚ ਕੁਮੇਂਟਰੀ ਵੀ ਕੀਤੀ। ਵੀਬੀ ਚੰਦਰਸ਼ੇਖਰ ਦੀ ਮੌਤ ‘ਤੇ ਕਈ ਸਾਬਕਾ ਕ੍ਰਿਕਟਰਾਂ ਨੇ ਦੁੱਖ ਜ਼ਾਹਿਰ ਕੀਤਾ ਹੈ। ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਅਤੇ ਕੋਚ ਅਨਿਲ ਕੁੰਬਲੇ ਨੂੰ ਕਿਹਾ, “ਭਿਆਨਕ ਖ਼ਬਰ ਵੀਬੀ, ਬਹੁਤ ਜਲਦ। ਹੈਰਾਨ ਕਰਨ ਵਾਲੀ ਖ਼ਬਰ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਹਮਦਰਦੀ”। ਇਸ ਤੋਂ ਇਲਾਵਾ ਸਾਬਕਾ ਤੇਜ਼ ਆਲਰਾਉਂਡਰ ਇਰਫਾਨ ਪਠਾਨ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ।