39.96 F
New York, US
December 13, 2024
PreetNama
ਫਿਲਮ-ਸੰਸਾਰ/Filmy

ਸਾਰਾ ਅਲੀ ਖਾਨ ਨੇ ਭਰਾ ਨਾਲ ਸ਼ੇਅਰ ਕੀਤੀ ਵਰਕਆਊਟ ਤਸਵੀਰ,ਨਾਲ ਹੀ ਨਜ਼ਰ ਆਇਆ ਨਵਾਂ ਸਾਥੀ

Sara Ali Khan News: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਜਿੱਥੇ ਲੋਕ ਬੋਰੀਅਤ ਤੋਂ ਬਚਣ ਲਈ ਬਹਾਨਾ ਲੱਭ ਰਹੇ ਹਨ। ਉੱਥੇ ਹੀ ਸਟਾਰਸ ਹਮੇਸ਼ਾ ਦੀ ਤਰ੍ਹਾਂ ਲੋਕਾਂ ਦਾ ਮਨੋਰੰਜਨ ਕਰਨ ‘ਚ ਲੱਗੇ ਹੋਏ ਹਨ। ਹਾਲ ਹੀ ਵਿੱਚ ਸਾਰਾ ਅਲੀ ਖਾਨ ਨੇ ਵਰਕਆਊਟ ਦੌਰਾਨ ਇਕ ਤਸਵੀਰ ਸ਼ੇਅਰ ਕੀਤੀ ਹੈ। ਸਾਰਾ ਅਲੀ ਖਾਨ ਨੇ ਆਪਣੀ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ। ਇਸ ਤਸਵੀਰ ਵਿੱਚ ਉਹ ਆਪਣੇ ਭਰਾ ਇਬਰਾਹਿਮ ਅਲੀ ਖਾਨ ਨਾਲ ਵਰਕਆਊਟ ਕਰਨ ਤੋਂ ਬਾਅਦ ਆਰਾਮ ਕਰਦੀ ਨਜ਼ਰ ਆ ਰਹੀ ਹੈ।

ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਖੜ੍ਹੀ ਹੈ ਅਤੇ ਇਬਰਾਹਿਮ ਆਰਾਮ ਕਰਦੇ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਉਹਨਾਂ ਦਾ ਪਾਲਤੂ ਕੁੱਤਾ ਵੀ ਨਜ਼ਰ ਆ ਰਿਹਾ ਹੈ। ਸਾਰਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ “ਨੌਕ ਨੌਕ ਕੌਣ ਹੈ ਅਸੀਂ ਘਰ ਨਹੀਂ ਹਾਂ ਅਸੀਂ ਵਰਕ ਆਊਟ ਕਰ ਰਹੇ ਹਾਂ ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਫਿਲ‍ਮਾਂ ਵਿੱਚ ਆਉਣ ਤੋਂ ਪਹਿਲਾਂ ਸਾਰਾ ਦਾ ਭਾਰ 96 ਕਿੱਲੋ ਸੀ ਪਰ ਅੱਜ ਸਾਰਾ ਇੰਡਸਟਰੀ ਦੀ ਫਿੱਟੈਸ‍ਟ ਸੈਲੇਬ‍ਸ ਵਿੱਚੋਂ ਇੱਕ ਹੈ।

ਉਹ ਅਕ‍ਸਰ ਜਿੱਮ ਦੇ ਬਾਹਰ ਸ‍ਪਾਟ ਕੀਤੀ ਜਾਂਦੀ ਹੈ। ਸਾਰਾ ਲਈ ਇੱਥੇ ਤੱਕ ਪਹੁੰਚਣਾ ਆਸਾਨ ਨਹੀਂ ਸੀ।ਉਹਨਾਂ ਨੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਸਾਰਾ ਨੇ ਚਾਰ ਮਹੀਨਿਆਂ ਵਿੱਚ 30 ਕਿੱਲੋ ਭਾਰ ਘੱਟ ਕਰ ਲਿਆ ਸੀ। ਸਾਰਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ ਉਹਨਾਂ ਸਭ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਸਾਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।

Related posts

ਭਾਰਤ’ ਦੀ ਬਾਕਸ-ਆਫਿਸ ਜੰਗ ਜਾਰੀ, ‘ਉੜੀ’ ਅਜੇ ਵੀ ਸਾਹਮਣੇ

On Punjab

ਫਿਰ ਮਾਮੂ ਬਣੇ ਸਲਮਾਨ, ਭਰਾ ਦੇ ਬਰਥਡੇ ਤੇ ਅਰਪਿਤਾ ਨੇ ਦਿੱਤਾ ਬੇਟੀ ਨੂੰ ਜਨਮ

On Punjab

ਸਿੱਧੂ ਮੂਸੇਵਾਲਾ ਕੇਸ ‘ਚ ਤਿੰਨ ਮੈਂਬਰੀ SIT ਦਾ ਗਠਨ

On Punjab