ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਹੈਦਰਾਬਾਦ ਵਿੱਚ ਸੰਯੁਕਤ ਰਾਸ਼ਟਰ ਵਿਸ਼ਵ ਜਿਓਸਪੇਸ਼ੀਅਲ ਇੰਟਰਨੈਸ਼ਨਲ ਕਾਂਗਰਸ (UNWGIC) ਦਾ ਉਦਘਾਟਨ ਕੀਤਾ। ਪੀਐੱਮ ਮੋਦੀ ਨੇ ਕਿਹਾ ਕਿ ਕਾਨਫਰੰਸ ਦਾ ਵਿਸ਼ਾ ਪਿੰਡਾਂ ਨੂੰ ਸਮਰੱਥ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਕੋਈ ਵੀ ਪਿੰਡ ਬਾਕੀ ਨਹੀਂ ਰਹਿਣ ਦੇਣਾ ਚਾਹੀਦਾ। ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ਨੂੰ ਭਾਰਤ ਵੱਲੋਂ ਪਿਛਲੇ ਕੁਝ ਸਾਲਾਂ ਵਿੱਚ ਚੁੱਕੇ ਗਏ ਕਦਮਾਂ ਦੇ ਮਾਪ ਵਜੋਂ ਦੇਖਿਆ ਜਾਂਦਾ ਹੈ।
ਵਿਕਾਸ ਯਾਤਰਾ ਦੇ ਦੋ ਥੰਮ੍ਹ
ਮੋਦੀ ਨੇ ਅੱਗੇ ਕਿਹਾ, ‘ਤਕਨਾਲੋਜੀ ਅਤੇ ਪ੍ਰਤਿਭਾ ਭਾਰਤ ਦੀ ਵਿਕਾਸ ਯਾਤਰਾ ਦੇ ਮਹੱਤਵਪੂਰਨ ਦੋ ਥੰਮ ਹਨ। ਤਕਨਾਲੋਜੀ ਤਬਦੀਲੀ ਲਿਆਉਂਦੀ ਹੈ। ਮੋਦੀ ਨੇ ਕਿਹਾ, ‘ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਲੋਕਾਂ ਨੂੰ ਡਿਜੀਟਲਾਈਜੇਸ਼ਨ ਤੋਂ ਕਿਵੇਂ ਫਾਇਦਾ ਹੁੰਦਾ ਹੈ। ਅਸੀਂ ਪਿੰਡਾਂ ਵਿੱਚ ਜਾਇਦਾਦਾਂ ਦਾ ਨਕਸ਼ਾ ਬਣਾਉਣ ਲਈ ਡਰੋਨ ਦੀ ਵਰਤੋਂ ਕਰ ਰਹੇ ਹਾਂ। ਇਸ ਰਾਹੀਂ ਪਿੰਡ ਵਾਸੀ ਆਪਣੇ ਪ੍ਰਾਪਰਟੀ ਕਾਰਡ ਬਣਵਾ ਰਹੇ ਹਨ।
ਤਕਨਾਲੋਜੀ ਰਾਹੀਂ ਗ਼ਰੀਬਾਂ ਦੀ ਮਦਦ
ਮੋਦੀ ਨੇ ਕਿਹਾ ਕਿ ਇਹ ਉਹ ਤਕਨੀਕ ਸੀ ਜਿਸ ਰਾਹੀਂ ਅਸੀਂ ਕੋਰੋਨਾ ਦੇ ਦੌਰ ‘ਚ ਗ਼ਰੀਬਾਂ ਦੀ ਮਦਦ ਕੀਤੀ ਸੀ। ਸਾਡੀ ਟੈਕਨਾਲੋਜੀ ਆਧਾਰਿਤ ਜੈਮ ਟ੍ਰਿਨਿਟੀ ਨੇ 80 ਕਰੋੜ ਲੋਕਾਂ ਨੂੰ ਬਿਨਾਂ ਰੁਕਾਵਟ ਭਲਾਈ ਲਾਭ ਪਹੁੰਚਾਏ ਹਨ। ਕੋਰੋਨਾ ਨੇ ਸਾਨੂੰ ਸਿਖਾਇਆ ਕਿ ਦੁਨੀਆ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਲਈ ਇਕਜੁੱਟ ਹੋਣਾ ਚਾਹੀਦਾ ਹੈ। ਵਿਕਾਸਸ਼ੀਲ ਸੰਸਾਰ ਵਿੱਚ ਅਰਬਾਂ ਲੋਕਾਂ ਨੂੰ ਦਵਾਈਆਂ, ਡਾਕਟਰੀ ਉਪਕਰਣਾਂ, ਟੀਕਿਆਂ ਅਤੇ ਹੋਰ ਬਹੁਤ ਕੁਝ ਦੀ ਲੋੜ ਸੀ। ਇੱਥੋਂ ਤੱਕ ਕਿ ਟੀਕਾਕਰਨ ਦੀ ਮੁਹਿੰਮ ਵੀ ਤਕਨੀਕ ਰਾਹੀਂ ਪੂਰੀ ਦੁਨੀਆ ਵਿੱਚ ਚਲਾਈ ਗਈ।
ਭਾਰਤ ਇੱਕ ਨੌਜਵਾਨ ਰਾਸ਼ਟਰ
ਮੋਦੀ ਨੇ ਕਿਹਾ, “ਭਾਰਤ ਇੱਕ ਨੌਜਵਾਨ ਰਾਸ਼ਟਰ ਹੈ ਅਤੇ ਇਸ ਵਿੱਚ ਨਵੀਨਤਾ ਲਿਆਉਣ ਦੀ ਭਾਵਨਾ ਹੈ। ਅਸੀਂ ਦੁਨੀਆ ਦੇ ਚੋਟੀ ਦੇ ਸਟਾਰਟਅੱਪ ਹੱਬਾਂ ਵਿੱਚੋਂ ਇੱਕ ਹਾਂ। 2021 ਤੋਂ, ਅਸੀਂ ਭਾਰਤ ਦੀ ਨੌਜਵਾਨ ਪ੍ਰਤਿਭਾ ਦੀ ਬਦੌਲਤ ਯੂਨੀਕੋਰਨਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ।