Worst traffic in world: ਆਵਾਜਾਈ ਦੇ ਮਾਮਲੇ ਵਿੱਚ ਬੈਂਗਲੌਰ ਭਾਰਤ ਦਾ ਸਭ ਤੋਂ ਭੈੜਾ ਸ਼ਹਿਰ ਹੈ। 2019 ਵਿੱਚ ਲੋਕਾਂ ਨੇ ਇੱਥੇ ਯਾਤਰਾ ਕਰਦਿਆਂ ਲਗਭਗ 243 ਘੰਟੇ ਜਾਮ ਵਿੱਚ ਕੱਢੇ। 30 ਮਿੰਟ ਦਾ ਸਫਰ ਪੂਰਾ ਕਰਨ ਲਈ ਉਹਨਾਂ ਨੂੰ 71% ਟਾਈਮ ਜਾਮ ‘ਚੋ ਨਿਕਲਦਿਆਂ ਹੀ ਲੱਗ ਜਾਂਦਾ ਸੀ। ਸਿਰਫ ਇਹ ਹੀ ਨਹੀਂ ਮੁੰਬਈ, ਪੂਣੇ ਅਤੇ ਦਿੱਲੀ ਵੀ ਆਵਾਜਾਈ ਦੇ ਮਾੜੇ ਪ੍ਰਭਾਵਾਂ ਨਾਲ ਦੁਨੀਆ ਦੇ ਚੋਟੀ ਦੇ ਦੇਸ਼ਾਂ ‘ਚੋਂ ਇਕ ਹਨ। ਇਹ ਖੁਲਾਸਾ ਨੀਦਰਲੈਂਡਜ਼ ਦੀ ਨੈਵੀਗੇਸ਼ਨ ਕੰਪਨੀ ਟੌਮਟੌਮ ਦੇ ਸਾਲਾਨਾ ਟ੍ਰੈਫਿਕ ਇੰਡੈਕਸ ਵਿੱਚ ਹੋਇਆ ਹੈ।
ਸੂਚੀ ਦੇ ਮੁਤਾਬਕ ਮੁੰਬਈ ਚੌਥੇ ਨੰਬਰ ‘ਤੇ ਪੂਣੇ 5ਵੇਂ ਅਤੇ ਦਿੱਲੀ 8ਵੇਂ ਨੰਬਰ ‘ਤੇ ਹੈ। ਮਨੀਲਾ, ਬੋਗੋਟਾ, ਮਾਸਕੋ, ਲੀਮਾ, ਇਸਤਾਂਬੁਲ ਅਤੇ ਇੰਡੋਨੇਸ਼ੀਆ ਵੀ ਪਹਿਲੇ ਨੰਬਰ ਉੱਤੇ ਹਨ। ਰਿਪੋਰਟ ਦੇ ਅਨੁਸਾਰ, ਲੋਕ ਹਰ ਸਾਲ 193 ਘੰਟੇ ਮਤਲਬ ਕਿ ਤਕਰੀਬਨ 7 ਦਿਨ ਅਤੇ 22 ਘੰਟੇ ਜਾਮ ਵਿੱਚ ਬਿਤਾ ਰਹੇ ਹਨ। ਚੋਟੀ ਦੇ 10 ਸ਼ਹਿਰਾਂ ‘ਚੋ ਸਭ ਤੋਂ ਜ਼ਿਆਦਾ ਕਾਰਾਂ ਦੀ ਗਿਣਤੀ ਦਿੱਲੀ ‘ਚ ਹੈ ਪਰ ਜਾਮ ਦੇ ਮਾਮਲੇ ‘ਚ ਉਹ ਤਿੰਨਾਂ ਸ਼ਹਿਰਾਂ ਨਾਲੋਂ ਪਿੱਛੇ ਹੈ।
ਸ਼ਹਿਰ ਟ੍ਰੈਫਿਕ
ਬੰਗਲੁਰੂ, ਭਾਰਤ 71%
ਮਨੀਲਾ, ਫਿਲੀਪੀਨਜ਼ 71%
ਬੋਗੋਟਾ, ਕੋਲੰਬੀਆ 68%
ਮੁੰਬਈ, ਭਾਰਤ 65%
ਪੂਣੇ, ਭਾਰਤ 59%