England Sri Lanka tour: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿੱਚ ਸਥਿਤੀ ਬਹੁਤ ਗੰਭੀਰ ਹੈ । ਕੋਰੋਨਾ ਕਾਰਨ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਜਾਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਰੱਦ ਕਰ ਦਿੱਤੀ ਗਈ ਸੀ । ਜਿਸ ਤੋਂ ਬਾਅਦ ਹੁਣ ਸ੍ਰੀਲੰਕਾ ਕ੍ਰਿਕਟ ਬੋਰਡ ਨੇ ਐਲਾਨ ਕੀਤਾ ਹੈ ਕਿ ਇੰਗਲੈਂਡ ਨਾਲ ਟੈਸਟ ਲੜੀ ਜਨਵਰੀ 2021 ਵਿੱਚ ਖੇਡੀ ਜਾਵੇਗੀ । ਇੰਗਲੈਂਡ ਅਤੇ ਸ਼੍ਰੀਲੰਕਾ ਦੀ ਇਹ ਟੈਸਟ ਲੜੀ ਮੌਜੂਦਾ ਟੈਸਟ ਚੈਂਪੀਅਨਸ਼ਿਪ ਪ੍ਰੋਗਰਾਮ ਦਾ ਹਿੱਸਾ ਹੈ ।
ਇੰਗਲੈਂਡ ਦੀ ਬਿਨ੍ਹਾਂ ਟੈਸਟ ਮੈਚ ਖੇਡੇ ਹੀ ਮਾਰਚ ਦੇ ਤੀਜੇ ਹਫ਼ਤੇ ਵਾਪਸ ਆਪਣੇ ਦੇਸ਼ ਆ ਗਈ ਸੀ । ਇਸ ਸਬੰਧੀ ਸ੍ਰੀਲੰਕਾ ਕ੍ਰਿਕਟ ਬੋਰਡ ਦੇ ਮੁੱਖੀ ਨੇ ਕਿਹਾ, “ਅਸੀਂ ਦੌਰੇ ਦੇ ਕਾਰਜਕ੍ਰਮ ਨੂੰ ਮੁੜ ਬਣਾਉਣ ਦੀ ਪ੍ਰਕਿਰਿਆ ਵਿੱਚ ਹਾਂ ਜੋ ਮੁਲਤਵੀ ਕਰ ਦਿੱਤਾ ਗਿਆ ਸੀ ।” ਉਨ੍ਹਾਂ ਦੱਸਿਆ ਕਿ ਇੰਗਲੈਂਡ ਨੇ ਅਗਲੇ ਸਾਲ ਜਨਵਰੀ ਵਿੱਚ ਇਸ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ, ਪਰ ਤਰੀਕਾਂ ਦਾ ਅਜੇ ਫੈਸਲਾ ਨਹੀਂ ਹੋਇਆ ਹੈ ।”
ਡੀ ਸਿਲਵਾ ਨੇ ਕਿਹਾ, “ਇਸ ਦੇ ਨਾਲ ਹੀ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਿਹੜੇ ਦੌਰੇ ਦਾ ਸਮਾਂ ਕਿਸ ਸਮੇਂ ਤਹਿ ਕੀਤਾ ਜਾ ਸਕਦਾ ਹੈ । ਅਸੀਂ ਸਾਰੇ ਮੈਚਾਂ ਦੇ ਵਿਕਲਪਾਂ ‘ਤੇ ਵਿਚਾਰ ਕਰ ਰਹੇ ਹਾਂ । ਦੱਖਣੀ ਅਫਰੀਕਾ ਦੇ ਦੌਰੇ ਨੂੰ ਮੁੜ ਤਹਿ ਕਰਨ ਬਾਰੇ ਵੀ ਅਸੀਂ ਸੋਚ ਰਹੇ ਹਾਂ । ਅਸੀਂ ਇਸ ਬਾਰੇ ਗੱਲ ਕਰ ਰਹੇ ਹਾਂ ਕਿ ਇਹ ਕਦੋਂ ਹੋ ਸਕਦਾ ਹੈ ।”
ਜ਼ਿਕਰਯੋਗ ਹੈ ਕਿ ਕੋਰੋਨਾ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਇੰਗਲੈਂਡ ਕ੍ਰਿਕਟ ਬੋਰਡ ਨੇ ਜੁਲਾਈ ਤੱਕ ਕ੍ਰਿਕਟ ਦਾ ਆਯੋਜਨ ਨਾ ਕਰਨ ਦਾ ਫੈਸਲਾ ਕੀਤਾ ਸੀ । ਇੰਗਲੈਂਡ ਕ੍ਰਿਕਟ ਬੋਰਡ ਨੇ ਵੀ ਜੂਨ ਵਿੱਚ ਵੈਸਟਇੰਡੀਜ਼ ਨਾਲ ਹੋਣ ਵਾਲੀ ਟੈਸਟ ਸੀਰੀਜ਼ ਨੂੰ ਰੱਦ ਕਰ ਦਿੱਤਾ ਹੈ ।