ਕਈ ਲੋਕਾਂ ਨੂੰ ਖਾਣੇ ਵਿੱਚ ਬੈਂਗਣ ਬਹੁਤ ਪਸੰਦ ਹੁੰਦਾ ਹੈ। ਬੈਂਗਣ ਦਾ ਭਰਤਾ ਖਾਣਾ ਖ਼ਾਸ ਤੌਰ ਉੱਤੇ ਲੋਕਾਂ ਨੂੰ ਪਸੰਦ ਹੁੰਦਾ ਹੈ ਪਰ ਇਸ ਸਬਜ਼ੀ ਦੇ ਆਪਣੇ ਨੁਕਸਾਨ ਵੀ ਹਨ। ਕੁਝ ਵਿਸ਼ੇਸ਼ ਹਾਲਾਤ ਵਿੱਚ ਲੋਕਾਂ ਨੂੰ ਬੈਂਗਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਬੁਖ਼ਾਰ ਵਿੱਚ ਕਦੇ ਭੁੱਲ ਕੇ ਵੀ ਬੈਂਗਣ ਨਹੀਂ ਖਾਣਾ ਚਾਹੀਦਾ। ਜਿਹੜੇ ਲੋਕਾਂ ਦੀਆਂ ਅੱਖਾਂ ਵਿੱਚ ਜਲਣ ਹੋਵੇ, ਉਹ ਵੀ ਬੈਂਗਣ ਤੋਂ ਪਰਹੇਜ਼ ਕਰਨ। ਇਸ ਤੋਂ ਇਲਾਵਾ ਜੀਅ ਮਿਤਲਾਉਣਾ, ਉਲਟੀ ਆਉਣ ਵਰਗਾ ਮਨ ਹੋਣਾ ਜਾਂ ਉਲਟੀ ਆਉਣਾ ਤੇ ਪੀਲਾ ਪਿੱਤ ਨਿੱਕਲਣਾ ਤਦ ਵੀ ਬੈਂਗਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸਰੀਰ ਵਿੱਚ ਜ਼ਿਆਦਾ ਗਰਮੀ ਮਹਿਸੂਸ ਹੋਵੇ ਜਾਂ ਚਮੜੀ ਰੋਗ ਹੋਵੇ ਜਾਂ ਕਿਸੇ ਤਰ੍ਹਾਂ ਦੀ ਐਲਰਜੀ ਹੋਵੇ, ਤਦ ਵੀ ਬੈਂਗਣ ਨੂੰ ਦੂਰੋਂ ਅਲਵਿਦਾ ਆਖ ਦੇਣੀ ਚਾਹੀਦੀ ਹੈ। ਜੇ ਤੁਸੀਂ ਡੀਪ੍ਰੈਸ਼ਨ ਖ਼ਤਮ ਕਰਨ ਦੀਆਂ ਦਵਾਈਆਂ ਲੈ ਰਹੇ ਹੋ, ਤਦ ਵੀ ਬੈਂਗਣ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੀਆਂ ਦਵਾਈਆਂ ਨਾਲ ਮਿਲ ਕੇ ਮਾੜਾ ਅਸਰ ਪਾ ਸਕਦਾ ਹੈ।
ਬੈਂਗਣ ’ਚ ਆਗਜ਼ਾਲਟ ਪਾਇਆ ਜਾਂਦਾ ਹੈ, ਜੋ ਗੁਰਦਿਆਂ ਵਿੱਚ ਪਥਰੀ ਦੀ ਸ਼ਿਕਾਇਤ ਲੋਕਾਂ ਵਿੱਚ ਘੱਟ ਹੋਣਾ ਚਾਹੀਦਾ ਹੈ। ਇਸੇ ਲਈ ਪਥਰੀ ਦੀ ਸ਼ਿਕਾਇਤ ਵਾਲੇ ਲੋਕਾਂ ਨੂੰ ਬੈਂਗਣ ਨਹੀਂ ਖਾਣਾ ਚਾਹੀਦਾ ਹੈ। ਬੈਂਗਣ ਨਾਲ ਕੈਲਸ਼ੀਅਮ ਦੀ ਘਾਟ ਵੀ ਪੈਦਾ ਹੋ ਜਾਂਦੀ ਹੈ; ਇਸ ਲਈ ਇਸ ਨੂੰ ਖਾਣ ਨਾਲ ਹੱਡੀਆਂ ਤੇ ਦੰਦ ਕਮਜ਼ੋਰ ਹੋ ਜਾਂਦੇ ਹਨ।