Careful mobile users: ਆਧੁਨਿਕ ਯੁੱਗ ਵਿਚ ਆਈ ਸੰਚਾਰ ਕ੍ਰਾਂਤੀ ਕਾਰਨ ਹਰ ਕੋਈ ਮੋਬਾਇਲ ਫੋਨ ਦੀ ਵਰਤੋਂ ਕਰ ਰਿਹਾ ਹੈ। ਕੁਝ ਲੋਕ ਤਾਂ ਇਸ ਦੀ ਵਰਤੋਂ ਇੰਨੀ ਜ਼ਿਆਦਾ ਕਰਦੇ ਹਨ ਕਿ ਦਿਨ ਦਾ ਇਕ ਚੌਥਾਈ ਤੋਂ ਜ਼ਿਆਦਾ ਸਮਾਂ ਉਹ ਮੋਬਾਇਲ ਫੋਨ ‘ਤੇ ਹੀ ਗੱਲ ਕਰਨ ਵਿਚ ਬਤੀਤ ਕਰ ਦਿੰਦੇ ਹਨ। ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਕਾਰਨ ਲੋਕਾਂ ਨੂੰ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜੇਕਰ ਤੁਸੀਂ ਦਿਲ ਦੇ ਰੋਗ ਤੋਂ ਬਚਣਾ ਚਾਹੁੰਦੇ ਹੋ ਤਾਂ ਮੋਬਾਇਲ ਫੋਨ ਦੀ ਵਰਤੋਂ ਘੱਟ ਕਰੋ। ਹਿਣਾ ਹੈ |
ਕੁਝ ਸਮਾਂ ਪਹਿਲਾਂ ਹੋਈ ਖੋਜ ਤੋਂ ਪਤਾ ਲੱਗਾ ਹੈ ਕਿ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਖੂਨ ਦੇ ਦੌਰੇ ਨੂੰ ਵਧਾ ਸਕਦੀ ਹੈ। ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਨਾਲ ਸਿਸਟੋਲਿੰਕ ਬਲੱਡ ਪ੍ਰੈਸ਼ਰ ਵਧ ਸਕਦਾ ਹੈ, ਜਿਸ ਦੇ ਅਖੀਰ ਵਿਚ ਦਿਲ ਦੇ ਰੋਗ ਦਾ ਖਤਰਾ ਵੀ ਕਾਫੀ ਵੱਧ ਜਾਂਦਾ ਹੈ।ਕੈਲੇਫੋਰਨੀਆ ਦੀ ਇਕ ਯੂਨੀਵਰਸਿਟੀ ਵਿਚ ਕੁਝ ਦਿਨ ਪਹਿਲਾਂ ਹੀ ਕੀਤੀ ਗਈ ਖੋਜ ਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ | ਖੋਜ ਮੁਤਾਬਿਕ , ਜੇਕਰ ਆਪਾਂ ਦਿਨ ਵਿਚ 5 ਤੋਂ 6 ਘੰਟੇ ਮੋਬਾਈਲ ਫੋਨ ਚਲਾਉਂਦੇ ਹਨ ਤਾਂ ਆਪਾਂ ਮੋਟਾਪਾ ਵੱਧਣ ਦਾ ਖਤਰਾ ਦੇ 42 ਫੀਸਦੀ ਵੱਧ ਜਾਂਦਾ ਹੈ ਕਿਉਂ ਕੇ ਮੋਬਾਈਲ ਚ ਜ਼ਿਆਦਾ ਸਮਾਂ Busy ਰਹਿਣ ਨਾਲ ਆਪਾਂ ਆਪਣੇ ਸਰੀਰ ਦੀਆਂ ਕਿਰਿਆਵਾਂ ਘੱਟ ਕਰ ਦਿੰਦੇ ਹਨ ਅਤੇ ਆਪਣਾ ਖਾਣ ਪੀਣਾ ਵੱਧ ਜਾਂਦਾ ਹੈ |
ਫੋਨ ਜ਼ਿਆਦਾ ਵਰਤੋਂ ਕਰਨ ਵਾਲੇ ਮਿੱਠੇ ਪਾਣੀ ਵਾਲੇ ਪਦਾਰਥ , ਫਾਸਟ ਫ਼ੂਡ ਅਤੇ ਕੈੰਡੀਜ਼ ਜ਼ਿਆਦਾ ਖਾਂਦੇ ਹਨ | ਇਸ ਤੋਂ ਇਲਾਵਾ ਓਹਨਾ ਨੂੰ ਨੀਂਦ ਵੀ ਘੱਟ ਆਉਂਦੀ ਹੈ ਅਤੇ ਉਹ ਕਸਰਤ ਬੇਗੇਰਾ ਵੀ ਘੱਟ ਕਰਦੇ ਹਨ | ਤੁਹਾਨੂੰ ਦਸ ਦੀਏ ਕੇ ਮੋਟਾਪਾ ਵੱਧਣ ਨਾਲ ਦਿਲ ਦੇ ਰੋਗ ਹੋਣ ਵੀ ਖਤਰਾ ਹੁੰਦਾ ਹੈ | ਡਾਕਟਰਾਂ ਅਨੁਸਾਰ , ਸਾਡੀ ਖਰਾਬ ਸਿਹਤ ਦਾ ਕਾਰਣ ਹੀ ਸਾਢੇ ਹੱਥਾਂ ਚ ਮੋਬਾਇਲ ਦਾ ਜ਼ਿਆਦਾ ਸਮਾਂ ਰਹਿਣਾ ਹੈ |