52.97 F
New York, US
November 8, 2024
PreetNama
ਸਿਹਤ/Health

ਸਾਵਧਾਨ! ਦੇਸੀ ਘਿਓ ਦੇ ਨਾਂ ‘ਤੇ ਵਿਕ ਰਿਹਾ ਜ਼ਹਿਰ

ਚੰਡੀਗੜ੍ਹ: ਦੁੱਧ ਦੀਆਂ ਨਹਿਰਾਂ ਵਾਲੀ ਧਰਤੀ ਪੰਜਾਬ ਵਿੱਚ ਵੀ ਹੁਣ ਦੁੱਧ-ਘਿਓ ਦੇ ਨਾਂ ‘ਤੇ ਜ਼ਹਿਰ ਵਿਕ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਸਿਹਤ ਲਈ ਹਾਨੀਕਾਰਨ ਇਹ ‘ਜ਼ਹਿਰ’ ਵੱਡਾ-ਵੱਡੇ ਬ੍ਰੈਂਡਾਂ ਹੇਠ ਵਿਕ ਰਿਹਾ ਹੈ। ਸੋਹਣੀ ਪੈਕਿੰਗ ਵੇਖ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇਹ ਘਿਓ ਨਕਲੀ ਹੈ। ਇਸ ਦਾ ਖੁਲਾਸਾ ਲੰਘੇ ਦਿਨ ਮਾਨਸਾ ਵਿੱਚ ਹੋਇਆ। ਇੱਥੇ ਪੁਲਿਸ ਤੇ ਸਿਹਤ ਵਿਭਾਗ ਨੇ ਸ਼ਹਿਰ ਦੇ ਨਹਿਰੂ ਮੈਮੋਰੀਅਲ ਕਾਲਜ ਰੋਡ ’ਤੇ ਮਿਲਾਵਟੀ ਦੇਸੀ ਘਿਓ ਤਿਆਰ ਕਰਕੇ ਵੇਚਣ ਵਾਲੀ ਫੈਕਟਰੀ ਨੂੰ ਸੀਲ ਕੀਤਾ ਹੈ।

ਅਧਿਕਾਰੀਆਂ ਵੱਲੋਂ ਕੀਤੀ ਪੜਤਾਲ ਦੌਰਾਨ ਹੈਰਾਨੀਜਨਕ ਖੁਲਾਸੇ ਹੋਏ। ਫੈਕਟਰੀ ਵਿੱਚ ਕੈਮੀਕਲਾਂ ਜ਼ਰੀਏ ਘਿਓ ਤਿਆਰ ਕੀਤਾ ਜਾ ਰਿਹਾ ਸੀ। ਇਹ ਕੈਮੀਕਾਲ ਸਿਹਤ ਲਈ ਜ਼ਹਿਰ ਵਾਂਗ ਹਨ। ਪੁਲਿਸ ਨੇ ਫੈਕਟਰੀ ਵਿੱਚੋਂ ਸ਼ਾਨਦਾਰ ਪੈਕਟਾਂ ਵਿੱਚ ਬੰਦ ਲਗਪਗ 1176 ਲਿਟਰ ਘਿਓ ਬਰਾਮਦ ਕੀਤਾ ਹੈ। ਇਹ ਘਿਓ ਵੱਖ-ਵੱਖ ਕੈਮੀਕਲਾਂ ਨਾਲ ਤਿਆਰ ਕਰਕੇ ਬਾਜ਼ਾਰ ਵਿੱਚ ਵੇਚਣ ਲਈ ਭੇਜਿਆ ਜਾਂਦਾ ਸੀ। ਪੁਲਿਸ ਨੇ ਫੈਕਟਰੀ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।

ਹੈਰਾਨੀ ਦੀ ਗੱਲ ਹੈ ਕਿ ਫੈਕਟਰੀ ਪ੍ਰਬੰਧਕਾਂ ਕੋਲ ਦੇਸੀ ਘਿਓ ਤਿਆਰ ਕਰਨ ਲਈ ਕੋਈ ਫੂਡ ਲਾਇਸੈਂਸ ਹੀ ਨਹੀਂ ਸੀ। ਫਿਰ ਵੀ ਉਹ ਧੜੱਲੇ ਨਾਲ ਵੱਡੇ ਪੱਧਰ ‘ਤੇ ਕਾਰੋਬਾਰ ਕਰ ਰਹੇ ਸੀ। ਪੁਲਿਸ ਨੇ ਫੈਕਟਰੀ ਵਿੱਚੋਂ ਘਿਓ ਤਿਆਰ ਕਰਨ ਵਾਲੇ ਅਨੇਕ ਕੈਮੀਕਲ ਤੇ ਪਦਾਰਥ ਬਰਾਮਦ ਕੀਤੇ ਹਨ। ਸਿਹਤ ਵਿਭਾਗ ਦੀ ਟੀਮ ਨੇ ਬਰਾਮਦ ਹੋਏ ਦੇਸੀ ਘਿਓ ਦੇ ਨਮੂਨੇ ਲੈ ਕੇ ਫੈਕਟਰੀ ਸੀਲ ਕਰ ਦਿੱਤੀ ਹੈ।

ਤਿਉਹਾਰਾਂ ਦੇ ਮੱਦੇਨਜ਼ਰ ਇਹ ਦੇਸੀ ਘਿਓ ਤਿਆਰ ਕਰਕੇ ਬਾਜ਼ਾਰ ਵਿੱਚ ਭੇਜਿਆ ਜਾਣਾ ਸੀ। ਇਸ ਫੈਕਟਰੀ ਵਿੱਚੋਂ ਖੁੱਲ੍ਹੇ ਤੇ ਡੱਬਿਆਂ ਵਿੱਚ ਬੰਦ ਮਦਰ ਮੈਰੀ ਕੁਕਿੰਗ ਮੀਡੀਅਮ ਘਿਓ 218 ਕਿਲੋ, ਰਾਵੀ ਲਾਈਟ ਕੁਕਿੰਗ ਮੀਡੀਅਮ 118 ਕਿਲੋ, ਹਰਿਆਣਾ ਪੀਆਰ ਦੇਸੀ ਘਿਓ 105 ਲਿਟਰ, ਰਿਫਾਇੰਡ ਜੈਮਨੀ 45 ਟੀਨ (15 ਕਿਲੋ ਵਾਲੇ) ਬਰਾਮਦ ਕੀਤੇ ਹਨ। ਫੈਕਟਰੀ ਵਿੱਚੋਂ ਘਿਓ ਤਿਆਰ ਕਰਨ ਵਾਲਾ ਸਾਮਾਨ ਵੀ ਬਰਾਮਦ ਹੋਇਆ ਹੈ

Related posts

World Blood Donar Day: ਬਲੱਡ ਡੋਨੇਸ਼ਨ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ,ਜੋ ਤੁਹਾਡੇ ਲਈ ਜਾਨਣਾ ਹੈ ਜ਼ਰੂਰੀ

On Punjab

Honey Singh ਨੇ ਬਾਦਸ਼ਾਹ ਦੇ ਰੈਪ ਦਾ ਉਡਾਇਆ ਮਜ਼ਾਕ ? ਕਿਹਾ- ‘ਇਹੋ ਜਿਹੇ ਲਿਰਿਕਸ ਲਿਖਵਾਉਣੇ ਹਨ’ Honey Singh ਨੇ ਆਪਣੀ ਇੰਸਟਾ ਸਟੋਰੀ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ Badshah ‘ਤੇ ਨਿਸ਼ਾਨਾ ਵਿੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਟੋਰੀ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਕ ਵਾਰ ਫਿਰ ਤੋਂ ਉਨ੍ਹਾਂ ਦੀ ਲੜਾਈ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਹਨ।

On Punjab

ਅਮਰੀਕਾ ‘ਚ ਫਿਰ ਵਧਣ ਲੱਗੇ ਕੋਰੋਨਾ ਦੇ ਮਾਮਲੇ, ਜਾਣੋ- ਰੂਸ, ਪਾਕਿਸਤਾਨ ਤੇ ਬ੍ਰਾਜ਼ੀਲ ਦੇ ਕੀ ਹਨ ਹਾਲ

On Punjab