62.42 F
New York, US
April 23, 2025
PreetNama
ਸਿਹਤ/Health

ਸਾਵਧਾਨ! ਭਾਰਤ ‘ਚ ਕੋਰੋਨਾ ਨਾਲ ਹਾਲਾਤ ਗੰਭੀਰ, ਕਮਿਊਨਿਟੀ ਸਪ੍ਰੈੱਡ ਦੀ ਸ਼ੁਰੂਆਤ

ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦੇਸ਼ ‘ਚ ਰੋਜ਼ਾਨਾ 34 ਹਜ਼ਾਰ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਰਹੇ ਹਨ। ਹੁਣ ਤਕ ਭਾਰਤ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 10 ਲੱਖ, 77 ਹਜ਼ਾਰ, 618 ਹੋ ਚੁੱਕੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਭਾਰਤ ‘ਚ ਕੋਰੋਨਾ ਦਾ ਕਮਿਊਨਿਟੀ ਸਪ੍ਰੈਡ ਸ਼ੁਰੂ ਹੋ ਗਿਆ ਹੈ ਤੇ ਹਾਲਾਤ ਗੰਭੀਰ ਹੋ ਗਏ ਹਨ।

ਆਈਐਮਏ ਹਸਪਤਾਲ ਬੋਰਡਆਫ ਇੰਡੀਆ ਦੇ ਚੇਅਰਮੈਨ ਡਾ. ਵੀਕੇ ਮੋਂਗਾ ਨੇ ਕਿਹਾ ਕਿ ਦੇਸ਼ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆ ‘ਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਇਹ ਬੇਹੱਦ ਖਤਰਨਾਕ ਸਥਿਤੀ ਹੈ। ਡਾ. ਮੋਂਗਾ ਦਾ ਇਹ ਬਿਆਨ ਬੇਹੱਦ ਅਹਿਮ ਹੈ ਕਿਉਂਕਿ ਕੇਂਦਰੀ ਸਿਹਤ ਮੰਤਰਾਲਾ ਲਗਾਤਾਰ ਕਹਿ ਰਿਹਾ ਹੈ ਕਿ ਹੁਣ ਤਕ ਭਾਰਤ ‘ਚ ਕੋਰੋਨਾ ਵਾਇਰਸ ਦਾ ਕਮਿਊਨਿਟੀ ਸਪ੍ਰੈੱਡ ਸ਼ੁਰੂ ਨਹੀਂ ਹੋਇਆ।

ਕੇਂਦਰੀ ਸਿਹਤ ਮੰਤਰਾਲੇ ਦੇ ਇਸ ਦਾਅਵੇ ਨੂੰ ਕਈ ਹੈਲਥ ਐਕਸਪਰਟ ਚੈਲੇਂਜ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ ਵਿੱਚ ਭਾਰਤ ਦੁਨੀਆਂ ਭਰ ‘ਚ ਤੀਜੇ ਸਥਾਨ ‘ਤੇ ਪਹੁੰਚ ਚੁੱਕਾ ਹੈ।

ਭਾਰਤ ‘ਚ ਪਿਛਲੇ 24 ਘੰਟਿਆਂ ਚ ਹੁਣ ਤਕ ਸਭ ਤੋਂ ਜ਼ਿਆਦਾ 38,902 ਨਵੇਂ ਕੇਸ ਸਾਹਮਣੇ ਆਏ ਜਦਕਿ 543 ਲੋਕਾਂ ਦੀ ਮੌਤ ਹੋ ਗਈ। ਮੌਜੂਦਾ ਸਮੇਂ 03,73,379 ਲੱਖ ਐਕਟਿਵ ਮਰੀਜ਼ ਹਨ ਜਦਕਿ 6,77,423 ਲੋਕ ਠੀਕ ਹੋ ਚੁੱਕੇ ਹਨ।

Related posts

Coronavirus: ਨਵੀਂ ਰਿਸਰਚ ’ਚ ਖੁਲਾਸਾ, ਸਾਹ ਨਾਲ ਜੁੜੀ ਬਿਮਾਰੀ ਨਹੀਂ ਕੋਵਿਡ-19 ਇਨਫੈਕਸ਼ਨ!

On Punjab

ਕੀ ਤੁਸੀਂ ਜੋ ਮਸਾਲੇ ਖਾ ਰਹੇ ਹੋ ਉਸ ‘ਚ ਗਦੇ ਦੀ ਲਿੱਦ ਤੇ ਤੇਜ਼ਾਬ ਮਿਲਿਆ ਹੈ? ਫੜ੍ਹੀ ਗਈ ਅਜਿਹੀ ਫੈਕਟਰੀ

On Punjab

Corona Update: ਦੇਸ਼ ’ਚ ਫਿਰ ਪੈਰ ਪਸਾਰ ਰਿਹਾ ਕੋਰੋਨਾ, ਐਕਟਿਵ ਮਾਮਲਿਆਂ ਦੀ ਗਿਣਤੀ 5 ਹਜ਼ਾਰ ਤੋਂ ਪਾਰ

On Punjab