PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸਾਵਰਕਰ ਬਾਰੇ ਟਿੱਪਣੀ ਮਾਮਲੇ ਵਿਚ ਰਾਹੁਲ ਨੂੰ ਜ਼ਮਾਨਤ

ਪੁਣੇ-ਪੁਣੇ ਦੀ ਵਿਸ਼ੇਸ਼ ਅਦਾਲਤ ਨੇ ਹਿੰਦੂ ਵਿਚਾਰਧਾਰਕ ਵੀਡੀ ਸਾਵਰਕਰ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀ ਨਾਲ ਜੁੜੇ ਮਾਣਹਾਨੀ ਮਾਮਲੇ ਵਿਚ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਜ਼ਮਾਨਤ ਦੇ ਦਿੱਤੀ। ਸੰਸਦ ਮੈਂਬਰਾਂ ਤੇ ਵਿਧਾਇਕਾਂ ਬਾਰੇ ਵਿਸ਼ੇਸ਼ ਅਦਾਲਤ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ਵਿਚ ਪੇਸ਼ ਹੋਣ ਮਗਰੋਂ 25 ਹਜ਼ਾਰ ਰੁਪਏ ਦੇ ਜ਼ਮਾਨਤੀ ਬਾਂਡ ਉੱਤੇ ਜ਼ਮਾਨਤ ਦੇ ਦਿੱਤੀ। ਸੀਨੀਅਰ ਕਾਂਗਰਸ ਆਗੁੂ ਮੋਹਨ ਜੋਸ਼ੀ ਅਦਾਲਤ ਵਿਚ ਜ਼ਮਾਨਤਦਾਰ ਵਜੋਂ ਪੇਸ਼ ਹੋਏ। ਗਾਂਧੀ ਵੱਲੋਂ ਪੇਸ਼ ਵਕੀਲ ਮਿਲਿੰਦ ਪਵਾਰ ਨੇ ਕਿਹਾ ਕਿ ਅਦਾਲਤ ਨੇ ਕਾਂਗਰਸ ਆਗੂ ਨੂੰ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਹੈ। ਪਵਾਰ ਨੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ 18 ਫਰਵਰੀ ਨੂੰ ਹੋਵੇਗੀ। ਇਹ ਮਾਮਲਾ ਸਾਵਰਕਰ ਦੇ ਪੋਤਰੇ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਸੀ ਤੇ ਮਾਰਚ 2023 ਵਿਚ ਲੰਡਨ ਵਿਚ ਗਾਂਧੀ ਵੱਲੋਂ ਦਿੱਤੇ ਭਾਸ਼ਣ ਨਾਲ ਸਬੰਧਤ ਸੀ।

Related posts

ਕੁਲਗਾਮ ਅੱਤਵਾਦੀ ਹਮਲਾ: ਕੁਲਗਾਮ ਦਹਿਸ਼ਤੀ ਹਮਲੇ ’ਚ ਸਾਬਕਾ ਫੌਜੀ ਹਲਾਕ, ਪਤਨੀ ਤੇ ਧੀ ਜ਼ਖ਼ਮੀ

On Punjab

ਜਸਟਿਨ ਟਰੂਡੋ ਨੇ ਇਕ ਵਾਰ ਮੁੜ ਭਾਰਤ ‘ਤੇ ਲਗਾਏ ਦੋਸ਼, ਅੱਤਵਾਦੀ ਨਿੱਝਰ ਦੀ ਹੱਤਿਆ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਯਾਦ ਆਇਆ ਅੰਤਰਰਾਸ਼ਟਰੀ ਕਾਨੂੰਨ

On Punjab

ਅਮਰੀਕਾ ‘ਚ ਵਾਪਸ ਪਟਡ਼ੀ ‘ਤੇ ਆਈ ਜ਼ਿੰਦਗੀ ਨੂੰ ‘ਡੈਲਟਾ’ ਵੇਰੀਐਂਟ ਤੋਂ ਹੈ ਖ਼ਤਰਾ, ਮਾਹਰਾਂ ਨੇ ਜਤਾਈ ਇਹ ਚਿੰਤਾ

On Punjab