13.44 F
New York, US
December 23, 2024
PreetNama
ਖਬਰਾਂ/News

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਵਿੱਦਿਆ ਅਤੇ ਧਾਰਮਿਕ ਖੇਤਰ ਵਿਚ ਵੱਖਰੀ ਪਛਾਣ ਰੱਖਣ ਵਾਲੇ ਪੰਜਾਬ ਪਬਲਿਕ ਸਕੂਲ ਨੱਥੇ ਸ਼ਾਹ ਵਾਲਾ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।

ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਵਾਰਾਂ, ਕਵੀਸ਼ਰੀ ਅਤੇ ਧਾਰਮਿਕ ਗੀਤਾਂ ਦਾ ਗਾਇਨ ਕਰਕੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਰੰਗ-ਬਰੰਗੇ ਬਾਣਿਆਂ ਵਿਚ ਸਜੇ ਹੋਏ ਛੋਟੇ-ਛੋਟੇ ਬੱਚਿਆਂ ਵੱਲੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰ ਮੇਰਾ ਪੂਰਾ, ਐਸਾ ਨਾਮ ਨਿਰੰਜਨੁ ਹੋਇ ਸ਼ਬਦ ਦੇ ਗਾਇਨ ਕਰਕੇ ਕੀਤੀ ਗਈ। ਇਸ ਤੋਂ ਇਲਾਵਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਜੇ ਚੱਲੇ ਹੋ ਸਰਹੰਦ ਮੇਰੇ ਪਿਆਰਿਓ ਮੇਰੇ ਲਾਲਾਂ ਨਾਲ ਰਾਤ ਗੁਜਾਰਿਓਂ, ਦੱਸ ਨੀ ਹਵਾਏ ਕੋਈ ਦੇ ਨੀ ਸੁਨੇਹਾ, ਲੈ ਵੇ ਗੰਗੂ ਪਾਪੀਆਂ ਲਾਹਨਤਾਂ ਸੰਭਾਲ ਵੇ, ਛੱਡ ਗਿਆ ਸੁਣੀਆਂ ਲਾਸ਼ਾਂ, ਸੂਰਾ ਸੋ ਪਹਿਚਾਨੀਏ, ਮਾਂ ਗੁਜਰੀ ਕਰਮਾਂ ਵਾਲੀ ਏ ਅਤੇ ਮਾਹੀ ਨੀਲੇ ਵਾਲਿਆਂ ਦਾ ਗਾਇਨ ਕਰਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਅ।

ਸਮਾਗਮ ਮੌਕੇ ਸਕੂਲ ਪ੍ਰਿੰਸੀਪਲ ਕੁਲਦੀਪ ਸਿੰਘ ਨੇ ਇਲਾਕੇ ਦੀ ਸਮੂਹ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਸਿੱਖੀ ਨਾਲ ਜੋੜਨ, ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉਣ ਅਤੇ ਪਤਿਤਪੁਣੇ ਨੂੰ ਠੱਲ ਪਾਉਣ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸਟੇਜ ਦੀ ਭੂਮਿਕਾ ਇੰਦਰਪਾਲ ਸਿੰਘ ਨੇ ਨਿਭਾਈ ਅਤੇ ਸੰਗਤਾਂ ਨੂੰ ਸਾਹਿਜ਼ਾਦਿਆਂ ਦੀ ਸ਼ਹਾਦਤ ਬਾਰੇ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਆਦਿ ਤੋਂ ਇਲਾਵਾ ਇਲਾਕੇ ਦੀ ਸਮੂਹ ਸੰਗਤ ਵੀ ਹਾਜ਼ਰ ਸੀ।

Related posts

 ਦਿੱਲੀ-ਐੱਨਸੀਆਰ ਚ ਸੰਘਣੀ ਧੁੰਦ, ਲੋਕਾਂ ਨੇ ਕਿਹਾ- ਅੱਖਾਂ ਚ ਜਲਮ, ਸਾਹ ਲੈਣਾ ਹੋਇਆ ਮੁਸ਼ਕਿਲ

On Punjab

ਠੱਗਾਂ ਅੱਗੇ ਕਈ ਡਰੇ ਕਈ ਅੜੇ

On Punjab

‘Rs 24,176-cr loan in 20 months’: HP may delay salaries, pensions LoP says state in mess due to Cong promises

On Punjab