ਮੁੰਬਈ: ਬਾਹੂਬਲੀ ਪ੍ਰਭਾਸ ਤੇ ਸ਼ਰਧਾ ਕਪੂਰ ਦੀ ਫ਼ਿਲਮ ‘ਸਾਹੋ’ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ ਸ਼ਾਨਦਾਰ ਕਮਾਈ ਕੀਤੀ ਹੈ। ਫ਼ਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਕਮਾਈ ‘ਚ ਅਕਸ਼ੇ ਕੁਮਾਰ ਤੇ ਆਲੀਆ ਭੱਟ ਦੀਆਂ ਫ਼ਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ‘ਸਾਹੋ’ (ਹਿੰਦੀ) ਨੇ ਪਹਿਲੇ ਦਿਨ ਬਾਕਸਆਫਿਸ ‘ਤੇ 24.40 ਕਰੋੜ ਦੀ ਸ਼ਾਨਦਾਰ ਕਮਾਈ ਕੀਤੀ ਹੈ। ਇਸ ਦੇ ਨਾਲ ਇਹ ਫ਼ਿਲਮ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਹਾਸਲ ਕਰਨ ਵਾਲੀਆਂ ਫ਼ਿਲਮਾਂ ‘ਚ ਤੀਜੇ ਨੰਬਰ ‘ਤੇ ਆ ਗਈ ਹੈ।ਸਾਹੋ’ ਨੇ ਆਲੀਆ ਭੱਟ ਦੀ ‘ਕਲੰਕ’ ਤੇ ਅਕਸ਼ੇ ਕੁਮਾਰ ਦੀ ‘ਕੇਸਰੀ’ ਦੀ ਪਹਿਲੇ ਦਿਨ ਦੀ ਕਮਾਈ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ‘ਕਲੰਕ’ ਨੇ ਪਹਿਲੇ ਦਿਨ 21.60 ਕਰੋੜ ਰੁਪਏ ਅਤੇ ‘ਕੇਸਰੀ’ ਨੇ 21.06 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ‘ਸਾਹੋ’ 24 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਇਨ੍ਹਾਂ ਫ਼ਿਲਮਾਂ ਤੋਂ ਅੱਗੇ ਲੰਘ ਗਈ ਹੈ।
ਸਾਹੋ’ ਨੇ ਆਲੀਆ ਭੱਟ ਦੀ ‘ਕਲੰਕ’ ਤੇ ਅਕਸ਼ੇ ਕੁਮਾਰ ਦੀ ‘ਕੇਸਰੀ’ ਦੀ ਪਹਿਲੇ ਦਿਨ ਦੀ ਕਮਾਈ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ‘ਕਲੰਕ’ ਨੇ ਪਹਿਲੇ ਦਿਨ 21.60 ਕਰੋੜ ਰੁਪਏ ਅਤੇ ‘ਕੇਸਰੀ’ ਨੇ 21.06 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ‘ਸਾਹੋ’ 24 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਇਨ੍ਹਾਂ ਫ਼ਿਲਮਾਂ ਤੋਂ ਅੱਗੇ ਲੰਘ ਗਈ ਹੈ।
ਇਸ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਫ਼ਿਲਮਾਂ ‘ਚ ਸਲਮਾਨ ਖ਼ਾਨ ਦੀ ‘ਭਾਰਤ’ ਸਭ ਤੋਂ ਉੱਤੇ ਹੈ। ‘ਭਾਰਤ’ ਨੇ ਪਹਿਲੇ ਦਨਿ 42.30 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਜਦਕਿ ਇਸ ਲਿਸਟ ‘ਚ ਦੂਜੇ ਸਥਾਨ ‘ਤੇ ਅਕਸ਼ੇ ਕੁਮਾਰ ਦੀ ‘ਮੰਗਲ ਮਿਸ਼ਨ’ ਹੈ ਜਿਸ ਨੇ ਪਹਿਲੇ ਦਿਨ 29.16 ਕਰੋੜ ਰੁਪਏ ਕਮਾਏ ਸੀ।
previous post
next post