ਸਿੱਖ ਭਾਈਚਾਰੇ ਲਈ ਇਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਸਿਆਟਲ ਦੇ ਵੱਡੇ ਗੁਰੂਘਰ ਰੈਂਟਨ ਵਿਚ ਗੈਸ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ ਜਿਸ ਕਾਰਨ ਬਹੁਤ ਵੱਡਾ ਨੁਕਸਾਨ ਹੋ ਗਿਆ।
ਜਾਣਕਾਰੀ ਅਨੁਸਾਰ ਦੋ ਸੇਵਾਦਾਰ ਗੰਭੀਰ ਜ਼ਖ਼ਮੀ ਹੋ ਗਏ ਹਨ ਤੇ ਗੁਰਦੁਆਰਾ ਸਾਹਿਬ ਦਾ ਕਾਫ਼ੀ ਸਾਮਾਨ ਸੜ ਕੇ ਸੁਆਹ ਹੋ ਗਿਆ। ਮਿਲੀਆਂ ਖ਼ਬਰਾਂ ਅਨੁਸਾਰ ਅੱਗ ਦੀ ਖ਼ਬਰ ਮਿਲਦਿਆਂ ਸਾਰੇ ਹੀ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਹੋ ਗਏ ਸਨ। ਅਸਲ ਵਿਚ ਕਿੰਨਾ ਕੁ ਨੁਕਸਾਨ ਹੋਇਆ ਇਸ ਸਬੰਧੀ ਅੰਕੜੇ ਨਹੀਂ ਮਿਲ ਸਕੇ। ਪੰਜਾਬੀ ਭਾਈਚਾਰੇ ਵਿਚ ਇਸ ਵਕਤ ਕਾਫ਼ੀ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਹਰ ਕੋਈ ਗੁਰੂਘਰ ਪਹੁੰਚ ਕੇ ਆਪਣੀਆਂ ਸੇਵਾਵਾਂ ਦੇਣ ਲਈ ਹਾਜ਼ਰ ਹੋ ਰਿਹਾ ਹੈ। ਸਿੱਖ ਭਾਈਚਾਰੇ ਨੇ ਇਸ ਘਟਨਾ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਸ ਗੁਰੂਘਰ ਪ੍ਰਤੀ ਸਿੱਖ ਭਾਈਚਾਰੇ ‘ਚ ਬਹੁਤ ਸ਼ਰਧਾ ਹੈ ਤੇ ਇੱਥੇ ਸਾਰੇ ਦਿਨ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ।
previous post