PreetNama
ਖੇਡ-ਜਗਤ/Sports News

ਸਿਡਨੀ ਖ਼ਾਲਸਾ ਉਪ-ਜੇਤੂ : ਸਿੰਘ ਸਪਾਈਕਰਸ ਕੂਈਨਜ਼ਲੈਂਡ’ ਵੱਲੋਂ ਬ੍ਰਿਸਬੇਨ ਵਾਲੀਬਾਲ ਕੱਪ 2021 ‘ਤੇ ਕਬਜ਼ਾ

 ਇੱਥੇ ਸੂਬਾ ਕੁਈਨਜ਼ਲੈਂਡ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਡਾਇਮੰਡ ਪੰਜਾਬੀ ਪਰੋਡਕਸ਼ਨ ਅਤੇ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਵਾਲੀਬਾਲ ਖੇਡ ਦੇ ਮੁਕਾਬਲੇ ਈਗਲ ਸਪੋਰਟਸ ਕੰਪਲੈਕਸ, ਮੈਂਨਸਫੀਲਡ ਦੀਆਂ ਗਰਾਊਡਾਂ ‘ਚ ਕਰਵਾਏ ਗਏ। ਜਿੱਥੇ ਆਸਟਰੇਲੀਆ ਤੋਂ ਵੱਖ ਵੱਖ ਸ਼ਹਿਰਾਂ ਸਿਡਨੀ, ਮੈਲਬਾਰਨ, ਐਡੀਲੇਡ, ਪਰਥ ਅਤੇ ਮੇਜਬਾਨ ਬ੍ਰਿਸਬੇਨ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ। ਇਹ ਜਾਣਕਾਰੀ ਸਾਂਝੇ ਰੂਪ ‘ਚ ਖੇਡ ਕੱਪ ਦੇ ਪ੍ਰਬੰਧਕ ਮਲਕੀਤ ਧਾਲੀਵਾਲ, ਕਮਲ ਬੈਂਸ, ਸੰਨੀ ਸਿੰਘ, ਸਿਮਰਨ ਬਰਾੜ ਅਤੇ ਹਰਪ੍ਰੀਤ ਧਾਨੀ ਨੇ ਪੰਜਾਬੀ ਪ੍ਰੈੱਸ ਕਲੱਬ ਨਾਲ ਸਾਂਝੀ ਕੀਤੀ। ਉਹਨਾਂ ਹੋਰ ਕਿਹਾ ਕਿ ਪਹਿਲੇ ਦਿਨ ਸਾਰੇ ਲੀਗ ਮੁਕਾਬਲੇ ਕਰਵਾਏ ਗਏ ਅਤੇ ਦੂਸਰੇ ਦਿਨ ਸੈਮੀਫਾਈਨਲ ਦੇ ਮੁਕਾਬਲਿਆਂ ਤੋਂ ਬਾਅਦ ਫ਼ਾਈਨਲ ਦੇ ਸਖ਼ਤ ਮੁਕਾਬਲੇ ‘ਚ ‘ਸਿੰਘ ਸਪਾਈਕਰਸ ਕੂਈਨਜ਼ਲੈਂਡ ਬ੍ਰਿਸਬੇਨ’ ਨੇ ਸਿਡਨੀ ਖ਼ਾਲਸਾ ਦੀ ਟੀਮ ਨੂੰ ਹਰਾ ਕਿ ਕੱਪ ਨੂੰ ਕਬਜ਼ੇ ‘ਚ ਲਿਆ। ਵਾਲੀਬਾਲ ਕੱਪ 2021 ਦੀ ਜੇਤੂ ਟੀਮ ਨੂੰ 2100 ਅਤੇ ਉਪ-ਜੇਤੂ ਨੂੰ 1100 ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਗਈ। ਇਸ ਖੇਡ ਸਮਾਰੋਹ ਦੇ ਦੋਵੇਂ ਦਿਨ ਖੇਡ ਪ੍ਰੇਮੀਆਂ ‘ਚ ਭਾਰੀ ਉਤਸ਼ਾਹ ਪਾਇਆ ਗਿਆ।

Related posts

ਸਰਕਾਰੀ ਅਣਗਹਿਲੀ: ਪੰਜਾਬ ਲਈ 9 ਗੋਲਡ ਮੈਡਲ ਜਿੱਤਣ ਵਾਲੀਆਂ ਭੈਣਾਂ ਝੋਨਾ ਲਾਉਣ ਲਈ ਮਜਬੂਰ

On Punjab

ਵੀਰੂ ਨੇ ਕਬੂਲਿਆ ਖੇਡਾਂ ਦਾ ਸੱਚ! ਕ੍ਰਿਕਟ ਮੁਕਾਬਲੇ ਖਿਡਾਰੀ ਅਣਗੌਲੇ

On Punjab

Canada to cover cost of contraception and diabetes drugs

On Punjab