Entertainment industry ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕਈ ਦੁਖਦ ਖ਼ਬਰਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਲੋਕਾਂ ਦਾ ਦਿਲ ਤੋੜ ਦਿੱਤਾ। ਅਜੇ ਸਿਥਾਰਧ ਸ਼ੁਕਲਾ ਦੇ ਦੇਹਾਂਤ ਨੂੰ ਕੋਈ ਭੁੱਲਾ ਨਹੀਂ ਸਕਿਆ ਸੀ। ਇਸ ਦੌਰਾਨ ਇਕ ਹੋਰ ਅਦਾਕਾਰ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅਦਾਕਾਰ ਤੇ ਮਾਡਲ ਜਗਨੂਰ ਅਨੇਜਾ ਦਾ ਦੇਹਾਂਤ ਹੋ ਗਿਆ ਹੈ। ਜਗਨੂਰ ਅਨੇਜਾ ਮਿਸਰ ਵਿਚ ਘੁੰਮਣ ਲਈ ਗਏ ਹੋਏ ਸਨ। ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
MTV Love School Fame Jagnoor Aneja ਪੇਸ਼ੇ ਤੋਂ Model ਤੇ grooming expert ਸਨ। ਉਹ ਕੁਝ ਦਿਨ ਪਹਿਲਾਂ ਹੀ ਮਿਸਰ ਘੁੰਮਣ ਲਈ ਗਏ ਹੋਏ ਸੀ। ਜਿੱਥੋਂ ਜਗਨੂਰ ਆਪਣੀਆਂ ਕਈ ਤਸਵੀਰਾਂ ਤੇ ਵੀਡੀਓ ਫੈਨਜ਼ ਨਾਲ ਸ਼ੇਅਰ ਕਰ ਰਹੇ ਸਨ ਪਰ ਇਸ ਦੌਰਾਨ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜਗਨੂਰ ਦਾ ਦੇਹਾਂਤ ਘੱਟ ਹੀ ਉਮਰ ਵਿਚ cardiac arrest ਦੀ ਵਜ੍ਹਾ ਨਾਲ ਹੋਇਆ ਹੈ। ਇਸ ਖ਼ਬਰ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।
ਜਗਨੂਰ ਨੇ ਹਾਲ ਹੀ ‘ਚ ਦੋ ਦਿਨ ਪਹਿਲਾਂ ਮਿਸਰ ਤੋਂ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ ‘ਚ, ਜਗਨੂਰ ਨੂੰ ਪਿਰਾਮਿਡ ਦੇ ਸਾਹਮਣੇ ਮਸਤੀ ਕਰਦੇ ਹੋਏ ਦੇਖਿਆ ਗਿਆ ਸੀ। ਵੀਡੀਓ ਨੂੰ ਸ਼ੇਅਰ ਕਰਦੇ ਹੋਏ, ਉਸ ਨੇ ਕੈਪਸ਼ਨ ‘ਚ ਲਿਖਿਆ, ‘ਇੱਕ ਸੁਪਨਾ ਸੱਚ ਹੋਇਆ ਜਦੋਂ ਮੈਂ ਗੀਜ਼ਾ ਦੇ ਮਹਾਨ ਪਿਰਾਮਿਡਾਂ ਨੂੰ ਦੇਖਿਆ, ਮੇਰੀ ਇੱਕ ਹੋਰ ਇੱਛਾ ਪੂਰੀ ਹੋਈ।’ ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਜਗਨੂਰ ਸਾਡੇ ਵਿੱਚ ਨਹੀਂ ਹਨ। ਜਗਨੂਰ ਦੇ ਸਾਰੇ ਦੋਸਤ ਅਤੇ ਪ੍ਰਸ਼ੰਸਕ ਉਸਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਨ।