PreetNama
ਰਾਜਨੀਤੀ/Politics

ਸਿਮਰਨਜੀਤ ਸਿੰਘ ਮਾਨ ਤੇ ਕਿਸਾਨਾਂ ਨੂੰ ਹਰਾਉਣ ਵਾਲੇ ਕੌਣ? ਸਿੱਧੂ ਮੂਸੇਵਾਲਾ ਨੇ ਚੋਣਾਂ ਹਰਾਉਣ ਵਾਲਿਆਂ ਨੂੰ ਕਿਹਾ ‘ਗੱਦਾਰ’

ਮਸ਼ਹੂਰ ਪੰਜਾਬੀ ਗਾਇਕ ਤੇ ਕਾਂਗਰਸੀ ਲੀਡਰ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਹਾਰ ਦਾ ਦਰਦ ਜ਼ਾਹਰ ਕੀਤਾ ਹੈ। ਸਿੱਧੂ ਮੂਸੇਵਾਲਾ ਨੇ ਆਪਣੇ ਹੀ ਅੰਦਾਜ਼ ‘ਚ ਗੀਤ ਰਿਲੀਜ਼ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਹੋਈ ਹਾਰ ‘ਤੇ ਚੁੱਪੀ ਤੋੜੀ ਹੈ। ਸਿੱਧੂ ਮੂਸੇਵਾਲਾ ਨੇ ਇਸ ਗੀਤ ਰਾਹੀਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਦੱਸਣ ਕਿ ਗੱਦਾਰ ਕੌਣ ਹੈ।

ਸਿੱਧੂ ਮੂਸੇਵਾਲਾ ਨੇ ਕਿਹਾ, ”ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਹਾਰ ਗਏ ਕਿਉਂਕਿ ਤੁਹਾਡੀ ਪਾਰਟੀ ਠੀਕ ਨਹੀਂ ਸੀ। ਮੈਂ ਕਿਹਾ ਕਿ ਜੇਕਰ ਤੁਸੀਂ ਸਹੀ ਹੋ ਤਾਂ ਇਸ ਪਾਰਟੀ ਨੂੰ ਪਹਿਲਾਂ ਜਿੱਤ ਕਿਉਂ ਦਵਾਈ ਗਈ। ਇਹ ਪਾਰਟੀ ਤਿੰਨ ਵਾਰ ਪਹਿਲਾਂ ਕਿਉਂ ਜਿੱਤੀ? ਫਿਰ ਮੈਨੂੰ ਜਵਾਬ ਨਹੀਂ ਮਿਲਿਆ।

ਸਿੱਧੂ ਮੂਸੇਵਾਲਾ ਨੇ ਅੱਗੇ ਕਿਹਾ ਕਿ ਹੁਣ ਦੱਸੋ ਗੱਦਾਰ ਕੌਣ ਹੈ। ਕੌਣ ਜਿੱਤਿਆ ਤੇ ਕੌਣ ਹਾਰਿਆ। ਉਨ੍ਹਾਂ ਕਿਸਾਨਾਂ ਨੂੰ ਹਰਾਇਆ। ਉਸ ਨੇ ਸਿਮਰਜੀਤ ਸਿੰਘ ਮਾਨ ਨੂੰ ਵੀ ਹਰਾਇਆ। ਹੁਣ ਦੱਸੋ ਅਸਲੀ ਗੱਦਾਰ ਕੌਣ? ਲੜਾਈ ਇਸ ਤਰ੍ਹਾਂ ਬੈਠ ਕੇ ਨਹੀਂ ਲੜੀ ਜਾਂਦੀ। ਕੌਣ ਜਿੱਤਿਆ ਕੌਣ ਹਾਰਿਆ। ਦੱਸੋ ਗੱਦਾਰ ਕੌਣ ਹੈ।”

ਸਿੱਧੂ ਮੂਸੇਵਾਲਾ ਦੀ ਟਿੱਪਣੀ ‘ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਟਵੀਟ ਕਰ ਕੇ ਇਸ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਹੈ ਕਿ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਨਿਮਰਤਾ ਸਭ ਤੋਂ ਵੱਡਾ ਗੁਣ ਹੈ। ਹਾਰ ਨੂੰ ਆਤਮ ਨਿਰੀਖਣ ਦੇ ਸਬਕ ਵਜੋਂ ਲੈਣਾ ਚਾਹੀਦਾ ਹੈ

ਉਨ੍ਹਾਂ ਨੇ ਤਨਜ਼ ਕੱਸਦੇ ਹੋਏ ਕਿਹਾ ਕਿ ਲੱਗਦਾ ਹੈ ਕਿ ਮਾਨਸਾ ਤੋਂ ਹਾਰਨ ਤੋਂ ਬਾਅਦ ਉਹ ਬੁਖਲਾ ਗਏ ਹਨ। ਪੰਜਾਬ ਦੇ ਲੋਕਾਂ ਨੇ ਦਿਲੋਂ ਵੋਟਾਂ ਪਾਈਆਂ ਹਨ ਪਰ ਲੋਕਾਂ ਨੂੰ ਗੱਦਾਰ ਦੱਸ ਰਹੇ ਹਨ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ।

Related posts

ਬਾਜ਼ਾਰ ‘ਚੋਂ ਗਾਇਬ ਹੋ ਰਹੇ ਹਨ 10, 20 ਤੇ 50 ਰੁਪਏ ਦੇ ਨੋਟ, RBI ਨੇ ਬੰਦ ਕੀਤੀ ਛਪਾਈ ! Congress ਨੇ ਵਿੱਤ ਮੰਤਰੀ ਨੂੰ ਲਿਖਿਆ ਪੱਤਰ ਕਾਂਗਰਸੀ ਆਗੂ ਨੇ ਅੱਗੇ ਕਿਹਾ ਕਿ ਦਿਹਾੜੀਦਾਰ ਮਜ਼ਦੂਰ ਅਤੇ ਰੇਹੜੀ ਫੜ੍ਹੀ ਵਾਲੇ ਖਾਲੀ ਨਕਦੀ ‘ਤੇ ਨਿਰਭਰ ਹਨ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

On Punjab

ਰਾਮ ਰਹੀਮ ਦਾ ਜੇਲ੍ਹ ‘ਚੋਂ ਵੱਡਾ ਐਲਾਨ, ਹਨਪ੍ਰੀਤ ਨੇ ਟਵਿੱਟਰ ‘ਤੇ ਸ਼ੇਅਰ ਕੀਤੀ ਚਿੱਠੀ

On Punjab

ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਵਾਟਰ ਵਰਕਸ ਦਾ ਕੀਤਾ ਉਦਘਾਟਨ

On Punjab