ਨਿਊਯਾਰਕ: ਕੈਨੇਡਾ ਤੋਂ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਪੰਜਾਬੀ ਮੂਲ ਦੇ ਵਿਅਕਤੀ ‘ਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰਵਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੋ ਗਿਆ ਹੈ। 30 ਸਾਲਾ ਜਸਵੰਤ ਸਿੰਘ ਨੂੰ ਦੋ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਢੋਂਦੇ ਹੋਏ ਫੜਿਆ ਗਿਆ ਸੀ।
ਵੀਰਵਾਰ ਨੂੰ ਸਰਕਾਰੀ ਵਕੀਲ ਗ੍ਰਾਂਟ ਜੈਕੁਇਥ ਨੇ ਦੱਸਿਆ ਕਿ ਮੁਲਜ਼ਮ 2,200 ਡਾਲਰ ਦੇ ਹਿਸਾਬ ਨਾਲ ਗ਼ੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਵਿੱਚ ਭੇਜਦਾ ਸੀ। ਮੁਲਜ਼ਮ ਨੂੰ ਅਮਰੀਕਾ ਦੇ ਹੈਲੀਕਾਪਟਰ ਨੇ ਸਰਹੱਦ ਪਾਰ ਕਰਦੇ ਦੇਖਿਆ ਸੀ।
ਫਿਰ ਏਜੰਟਾਂ ਨੇ ਜਸਵੰਤ ਦੀ ਗੱਡੀ ਰੋਕੀ ਤੇ ਗੈਰ ਕਾਨੂੰਨੀ ਪ੍ਰਵਾਸੀ ਫੜੇ। ਅਮਰੀਕਾ ਦੇ ਫਿਲੇਡੇਲਫੀਆ ਦੇ ਰਹਿਣ ਵਾਲੇ ਜਸਵੰਤ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਜੱਜ ਨੇ ਉਸ ਨੂੰ ਹਿਰਾਸਤ ਵਿੱਚ ਰੱਖਣ ਦੇ ਹੀ ਹੁਕਮ ਦਿੱਤੇ ਹਨ।