37.26 F
New York, US
February 7, 2025
PreetNama
ਖਾਸ-ਖਬਰਾਂ/Important News

ਸਿਰਫ 2200 ਡਾਲਰ ‘ਚ ਅਮਰੀਕਾ ਭੇਜਣ ਵਾਲਾ ਪੰਜਾਬੀ ਆਇਆ ਅੜਿੱਕੇ

ਨਿਊਯਾਰਕ: ਕੈਨੇਡਾ ਤੋਂ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਪੰਜਾਬੀ ਮੂਲ ਦੇ ਵਿਅਕਤੀ ‘ਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰਵਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੋ ਗਿਆ ਹੈ। 30 ਸਾਲਾ ਜਸਵੰਤ ਸਿੰਘ ਨੂੰ ਦੋ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਢੋਂਦੇ ਹੋਏ ਫੜਿਆ ਗਿਆ ਸੀ।

ਵੀਰਵਾਰ ਨੂੰ ਸਰਕਾਰੀ ਵਕੀਲ ਗ੍ਰਾਂਟ ਜੈਕੁਇਥ ਨੇ ਦੱਸਿਆ ਕਿ ਮੁਲਜ਼ਮ 2,200 ਡਾਲਰ ਦੇ ਹਿਸਾਬ ਨਾਲ ਗ਼ੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਵਿੱਚ ਭੇਜਦਾ ਸੀ। ਮੁਲਜ਼ਮ ਨੂੰ ਅਮਰੀਕਾ ਦੇ ਹੈਲੀਕਾਪਟਰ ਨੇ ਸਰਹੱਦ ਪਾਰ ਕਰਦੇ ਦੇਖਿਆ ਸੀ।

ਫਿਰ ਏਜੰਟਾਂ ਨੇ ਜਸਵੰਤ ਦੀ ਗੱਡੀ ਰੋਕੀ ਤੇ ਗੈਰ ਕਾਨੂੰਨੀ ਪ੍ਰਵਾਸੀ ਫੜੇ। ਅਮਰੀਕਾ ਦੇ ਫਿਲੇਡੇਲਫੀਆ ਦੇ ਰਹਿਣ ਵਾਲੇ ਜਸਵੰਤ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਜੱਜ ਨੇ ਉਸ ਨੂੰ ਹਿਰਾਸਤ ਵਿੱਚ ਰੱਖਣ ਦੇ ਹੀ ਹੁਕਮ ਦਿੱਤੇ ਹਨ।

Related posts

ਸਿਆਚਿਨ ਗਲੇਸ਼ੀਅਰ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਵਾਰ ਮੈਮੋਰੀਅਲ ‘ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

On Punjab

ਪੰਜ ਲੱਖ ਨਾਲ ਫ਼ੌਜ ‘ਚ ਭਰਤੀ ਕਰਵਾਉਣ ਵਾਲੇ ਵੱਡੇ ਗਰੋਹ ਦਾ ਪਰਦਾਫਾਸ਼

Pritpal Kaur

ਅਮਰੀਕਾ ‘ਚ ਤਿੰਨ ਦਿਨਾਂ ‘ਚ ਦੋ ਹਜ਼ਾਰ ਤੋਂ ਜ਼ਿਆਦਾ ਮੌਤਾਂ

On Punjab