40.62 F
New York, US
February 4, 2025
PreetNama
ਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਸਿਰਾ ਇੰਟਰਟੇਨਮੈਂਟ ਨੇ ਰਿਲੀਜ਼ ਕੀਤਾ ਪੈਵੀ ਵਿਰਕ ਦਾ ਸਿੰਗਲ ਟਰੈਕ ਸੋਲਮੇਟ

ਚੰਡੀਗੜ- ਸਿਰਾ ਇੰਟਰਟੇਨਮੈਂਟ ਵੱਲੋਂ ਪੈਵੀ ਵਿਰਕ ਦਾ ਸਿੰਗਲ ਟਰੈਕ ਸੋਲਮੇਟ ਦੇ ਰਿਲੀਜ਼ ਹੋਣ ਦੇ ਸਿਲਸਿਲੇ ਵਿਚ ਸੋਮਵਾਰ ਨੂੰ ਇੱਥੇ ਸੈਕਟਰ 34 ਸਥਿਤ ਪਿਕਾਡਲੀ ਹੋਟਲ ਵਿੱਚ ਪ੍ਰੈਸ ਕਾਨਫਰੰਸ ਦਾ ਆਯੋਜ਼ਨ ਕੀਤਾ।  ਇਹ ਗੀਤ ਸ਼੍ਰੀ ਪੁਨੀਤ ਮੰਗਲਾ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਇਸਦਾ ਦਿਲ ਨੂੰ ਛੌਅ ਲੈਣ ਵਾਲਾ ਸੰਗੀਤ ਰੋਬੀ ਸਿੰਘ ਨੇ ਦਿੱਤਾ ਹੈ।

ਸਿਰਾ ਇੰਟਰਟੇਨਮੈਂਟ ਵੱਲੋਂ ਜਾਰੀ ਇਸ ਸਿੰਗਲ ਟਰੈਕ ਸੋਲਮੇਟ ਨੂੰ ਮਿਸਟਰ ਐਂਂਡ ਮਿਸੇਜ ਨਰੂਲਾ ਤੇ ਫਿਲਮਾਇਆ ਗਿਆ ਹੈ। ਇਸ ਗੀਤ ਦੇ ਵੀਡੀਓ ਡਾਇਰੇਕਟਰ ਸ਼ੇਰਾ ਹਨ ਅਤੇ ਗੀਤ ਦੇ ਬੋਲ ਮਨੀ ਸ਼ੇਰੋਂ   ਨੇ ਲਿਖੇ ਹਨ। ਗੀਤ ਸੋਲਮੇਟ ਨੂੰ 16 ਜਨਵਰੀ (ਐਤਵਾਰ) ਯੂ-ਟਯੂਬ ਸਮੇਤ ਕਈ ਹੋਰ ਪਲੇਟਫਾਰਮਾਂ ਤੇ ਰਿਲੀਜ਼ ਕੀਤਾ ਗਿਆ, ਜਿਸਦਾ ਚੰਗਾ ਹੁੰਗਾਰਾ ਮਿਲਿਆ। ਮੀਡੀਆ ਨਾਲ  ਰੂਬਰੂ ਹੋਏ ਪ੍ਰੋਡਿਊਸਰ ਪੁਨੀਤ ਮੰਗਲਾ ਨੇ ਕਿਹਾ, ਸਾਨੂੰ ਪੂਰਾ ਯਕੀਨ ਹੈ ਕਿ ਇਹ ਗੀਤ ਸਾਰੇ ਵਰਗ ਦੇ ਲੋਕਾਂ ਦੀ ਪਹਿਲੀ ਪਸੰਦ ਬਣੇਗਾ।

ਮਾਨਸਾ ਜਿਲੇ ਦੇ ਪਿੰਡ ਹੋਡਲਾ ਕਲਾਂ ਦੇ ਮੂਲ ਵਾਸੀ ਗਾਇਕ ਪੈਵੀ ਵਿਰਕ ਨੇ ਕਿਹਾ, ਪਹਿਲਾਂ ਵੀ ਉਸ ਦੇ ਸਿੰਗਲ ਟਰੈਕ ਚਾਬੀਆਂ, ਵੀਰ, ਫੋਨ, ਗੁੜ ਦੀ ਚਾਹ, ਮੇਰਾ ਨਾਂ, ਨੂੰ ਦਰਸ਼ਕਾਂ ਅਤੇ ਸ਼ਰੋਤਿਆਂ ਦਾ ਭਰਪੂਰ ਪਿਆਰ ਮਿਲਿਆ ਅਤੇ ਇਹ ਗੀਤ ਕਾਫੀ ਪਸੰਦ ਕੀਤੇ ਗਏ।

ਪੈਵੀ ਵਿਰਕ, ਜਿਸਨੇ ਆਪਣੀ ਮੁੱਢਲੀ ਸਿੱਖਿਆ ਜੱਦੀ ਪਿੰਡ ਹੋਡਲਾ ਕਲਾਂ ਤੋਂ ਪੂਰੀ ਕੀਤੀ ਅਤੇ  12ਵੀਂ ਤੱਕ ਦੀ ਸਿੱਖਿਆ ਪਟਿਆਲਾ ਤੋਂ ਪੂਰੀ ਕੀਤੀ।  ਪੈਵੀ ਵਿਰਕ ਨੇ ਦੇਸ਼ ਭਗਤ ਯੂਨਿਵਰਸਿਟੀ ਤੋਂ ਮਕੈਨੀਕਲ ਇੰਜਨੀਅਰਿੰਗ ਵਿੱਚ ਬੀ.ਟੈਕ ਕੀਤੀ।  ਇਸਦੇ ਬਾਅਦ ਚਾਰ ਸਾਲ ਤਕ ਬਤੌਰ ਪ੍ਰੋਫੇਸਰ ਨੌਕਰੀ ਵੀ ਕੀਤੀ।

ਪੈਵੀ ਵਿਰਕ ਨੇ ਕਿਹਾ,  ਸੰਗੀਤ  ਉਸਦੀ ਰਗ-ਰਗ ਵਿਚ ਵਸਿਆ ਹੋਇਆ ਹੈ ਅਤੇ ਉਹ ਸੰਗੀਤ ਦੀ  ਦੁਨੀਆ ਵਿੱਚ ਹੀ ਆਪਣਾ ਮੁਕਾਮ ਹਾਸਿਲ ਕਰਨਾ ਚਾਹੁੰਦਾ ਹੈ। ਉਸਨੇ ਕਿਹਾ ਹੈ ਕਿ ਉਹ ਸਾਫ ਸੁਥਰੀ ਗਾਇਕੀ ਵਿਚ ਹੀ ਵਿਸ਼ਵਾਸ਼ ਰਖਦਾ ਹੈ ਅਤੇ ਉਸਦੀ ਪਾਲੀਵੁੱਡ ਅਤੇ ਬਾਲੀਵੁੱਡ ਵਿਚ ਹੀ ਸੰਗੀਤ ਦੀ  ਦੁਨੀਆਂ ਵਿੱਚ ਨਾਂ ਕਮਾਉਣ ਦੀ ਤਮੰਨਾ ਹੈ।

Related posts

ਦਿਨ ‘ਚ ਦੋ ਵਾਰ ਤੈਮੂਰ ਅਲੀ ਖਾਨ ਕਰਦੇ ਹਨ ਅਜਿਹਾ ਕੰਮ

On Punjab

ਕਲਕੱਤਾ ਹਾਈ ਕੋਰਟ ਵੱਲੋਂ ਮਮਤਾ ਸਰਕਾਰ ਨੂੰ ‘ਮੌਤ ਤੱਕ ਉਮਰ ਕੈਦ’ ਦੀ ਸਜ਼ਾ ਨੂੰ ਚੁਣੌਤੀ ਦੇਣ ਦੀ ਖੁੱਲ੍ਹ

On Punjab

ਪ੍ਰਜਵਲ ਰੇਵੰਨਾ ਦੀ ਜ਼ਮਾਨਤ ਪਟੀਸ਼ਨ ਖਾਰਜ

On Punjab