PreetNama
ਸਮਾਜ/Social

ਸਿਰਫ਼ ਦੋ ਕਮੀਜ਼ਾਂ ਚੋਰੀ ਕਰਨ ਦੀ ਮਿਲੀ 20 ਸਾਲ ਦੀ ਸਜ਼ਾ, ਜਵਾਨੀ ’ਚ ਹੋਈ ਜੇਲ੍ਹ, ਬੁਢਾਪੇ ’ਚ ਰਿਹਾਈ

ਦੁਨੀਆਂ ਭਰ ’ਚ ਵੱਖ-ਵੱਖ ਦੇ ਅਪਰਾਧਾਂ ਨੂੰ ਲੈ ਕੇ ਇਕ ਤੋਂ ਵੱਧ ਕੇ ਇਕ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਪਰ ਕੀ ਕਦੇ ਕਿਸੇ ਨੂੰ ਸਿਰਫ਼ ਕਮੀਜ਼ ਚੋਰੀ ਕਰਨ ਲਈ 20 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ? ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੀਕਾ ’ਚ ਇਕ ਵਿਅਕਤੀ ਦੇ ਨਾਲ ਅਜਿਹਾ ਹੀ ਹੋਇਆ ਹੈ। ਇਸ ਛੋਟੇ ਜਿਹੇ ਅਪਰਾਧ ਲਈ ਉਸਦੀ ਪੂਰੀ ਜਵਾਨੀ ਜੇਲ੍ਹ ’ਚ ਹੀ ਬੀਤ ਗਈ ਤੇ ਇਸ ਦੌਰਾਨ ਪੈਰੋਲ ਵੀ ਨਹੀਂ ਮਿਲੀ। ਆਈਪੀਐੱਨਓ ਅਨੁਸਾਰ, ਗਾਈ ਫ੍ਰੈਂਕ ਨੂੰ ਲੂਈਸਆਨਾ ਦੇ ਅਪਰਾਧੀ ਕਾਨੂੰਨ ਤਹਿਤ ਇਹ ਨਜਾਇਜ਼ ਸਜ਼ਾ ਮਿਲੀ।ਅਮਰੀਕਾ ਦੇ ਲੂਈਸਆਨਾ ਰਾਜ ਦੇ ਰਹਿਣ ਵਾਲੇ 67 ਸਾਲਾ ਗਾਈ ਫ੍ਰੈਂਕ ਨੂੰ ਦੋ ਕਮੀਜ਼ਾਂ ਚੋਰੀ ਕਰਨ ਲਈ 20 ਸਾਲ ਦੀ ਸਜ਼ਾ ਹੋਈ ਸੀ। ਇਹ ਪਿਛਲੇ ਹੀ ਹਫ਼ਤੇ ਸਜ਼ਾ ਪੂਰੀ ਕਰਕੇ ਘਰ ਪਰਤਿਆ। ਸਤੰਬਰ 2000 ’ਚ ਫ੍ਰੈਂਕ ਨੂੰ ਦੋ ਕਮੀਜ਼ਾਂ ਚੋਰੀ ਕਰਦੇ ਹੋਏ ਫੜਿ੍ਹਆ ਗਿਆ ਸੀ, ਜਿਸ ਕਾਰਨ ਉਸਨੂੰ ਹਿਰਾਸਤ ’ਚ ਲਿਆ ਗਿਆ ਤੇ ਕਮੀਜ਼ਾਂ ਦੁਕਾਨਦਾਰ ਨੂੰ ਵਾਪਸ ਵੀ ਕਰ ਦਿੱਤੀਆਂ ਗਈਆਂ ਸੀ। ਫ੍ਰੈਂਕ ’ਤੇ 500 ਡਾਲਰ ਤੋਂ ਘੱਟ ਕੀਮਤ ਦਾ ਸਮਾਨ ਚੋਰੀ ਕਰਨ ’ਤੇ ਲੱਗਣ ਵਾਲੀ ਅਪਰਾਧਕ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਆਈਪੀਐੱਨਓ ਅਨੁਸਾਰ ਇਸ ਸਮੇਂ ਇਸ ਧਾਰਾ ਨੂੰ ਘਿਨੋਣੇ ਅਪਰਾਧ ਦੀ ਸ਼੍ਰੇਣੀ ’ਚ ਰੱਖਿਆ ਮੰਨਿਆ ਜਾਂਦਾ ਸੀ। ਚੋਰੀ ਦੌਰਾਨ ਫ੍ਰੈਂਕ ਗੰਭੀਰ ਨਸ਼ੇ ਦੀ ਹਾਲਤ ’ਚ ਸੀ ਤੇ ਕਾਰਵਾਈ ਦੌਰਾਨ ਉਸਨੇ ਆਪਣੀ ਗਲਤੀ ਮੰਨ ਵੀ ਲਈ।ਸੁਣਵਾਈ ਦੌਰਾਨ ਜ਼ਿਲ੍ਹਾ ਅਟਾਰਨੀ ਦੇ ਵਕੀਲਾਂ ਨੇ ਜੱਜ ਨੂੰ ਕਿਹਾ ਕਿ ਉਸ ਨੂੰ ਕਈ ਮਾਮਲਿਆਂ ’ਚ ਅਪਰਾਧੀ ਮੰਨਿਆ ਜਾਵੇ, ਕਿਉਂਕਿ ਉਸਨੂੰ ਪਹਿਲਾਂ ਵੀ ਕਈ ਵਾਰ ਚੋਰੀ ਦਾ ਅਪਰਾਧੀ ਮੰਨਿਆ ਗਿਆ ਹੈ। ਇੰਝ ਵਕੀਲਾਂ ਨੇ ਜੱਜ ਤੋਂ ਸਜ਼ਾ ਵਧਾਉਣ ਦੀ ਮੰਗ ਕਰਨ ’ਤੇ ਜੱਜ ਨੇ ਉਸਨੂੰ 23 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਉਸ ਦੌਰਾਨ ਉਸਨੂੰ ਪੈਰੋਲ ਦੀ ਸਹੂਲਤ ਤੋਂ ਵੀ ਵਾਂਝਾ ਰੱਖਿਆ ਗਿਆ। ਉਂਝ ਆਈਪੀਐੱਨਓ ਕਾਰਨ ਉਸਦੀ ਸਜ਼ਾ ਘੱਟ ਹੋ ਗਈ ਤੇ ਉਹ 3 ਸਾਲ ਪਹਿਲਾਂ ਜੇਲ੍ਹ ’ਚੋਂ ਬਾਹਰ ਆ ਗਿਆ। ਪਰ 2 ਕਮੀਜ਼ਾਂ ਦੀ ਚੋਰੀ ਨੇ ਉਸਦੀ ਜਵਾਨੀ ਦੇ 20 ਸਾਲ ਉਸਤੋਂ ਖੋਹ ਲਏ।

Related posts

ਸਰਕਾਰ ਲਿਆ ਰਹੀ ਨਵਾਂ ਕਾਨੂੰਨ, ਪੂਰੀ ਜ਼ਿੰਦਗੀ Cigarette ਨਹੀਂ ਖਰੀਦ ਸਕਣਗੇ ਨੌਜਵਾਨ

On Punjab

ਪਿਤਾ ਨਾਲ ਵਿਆਹ ਤੋਂ ਬਾਅਦ ਹੋਈ ਗਰਭਵਤੀ, 2 ਬੱਚਿਆਂ ਨੂੰ ਦਿੱਤਾ ਜਨਮ, ਮਾਂ ਨੂੰ ਧੋਖਾ ਦੇ ਕੇ ਕਿਹਾ- ਸਭ ਤੋਂ ਵਧੀਆ ਫੈਸਲਾ!

On Punjab

Google ਮੁਲਾਜ਼ਮ ਸੁਣਦੇ ਤੁਹਾਡੀਆਂ ਪ੍ਰਾਈਵੇਟ ਗੱਲਾਂ !

On Punjab