ਸਿਵੇ ਪੁੱਤਾਂ ਦੇ
ਮਾਵਾਂ ਦੀਅਾਂ ਚੀਕਾਂ ਕਿੳੁਂ ਨਹੀਂ ਸੁਣਦੀ ਸਰਕਾਰੇ ਬੋਲੀ ਹੋ ਗੲੀ,
ਨਸ਼ਿਅਾਂ ਲੲੀ ਤੂੰ ਕੁਝ ਨਹੀਂ ਕੀਤਾ ਬਸ ਕਾਂਵਾ ਰੌਲੀ ਹੋ ਗੲੀ ।
ਵਿੱਚ ਵਿਛੋੜੇ ਮਰ ਜਾਣਾ ਜਦ ਸਿਵੇ ਪੁੱਤਾਂ ਦੇ ਬੱਲਦਾਂ ਨੇ,
ਹਾਲ ਬੁਰਾ ੳੁਸ ਹਰ ਮਾਂ ਦਾ ਜੋ ਕੁੱਖੋਂ ਹੌਲੀ ਹੋ ਗੲੀ।
ਤੇਰੇ ਹੀ ਨੇ ਬੰਦੇ ਜੋ ਸਪਲਾੲੀਅਾਂ ਕਰਦੇ ਜੋਰਾਂ ਤੇ,
ਅਪਣਾ ਅਾਪ ਬਚਾੳੁਣ ਲੲੀ ਜੋ ਕੇਸ ਪਾ ਦਿੰਦੇ ਹੋਰਾਂ ਤੇ।
ਨਸ਼ਾ ਤਸ਼ਕਰੀ ਵਾਲਿਅਾਂ ਦੇ ਨਾਲ ਪੱਕੀ ਥੋਡੀ ਯਾਰੀ ੲੇ,
ਸੁਰਤ ਅੳੁਣੀ ੳੁਦੋਂ ਥੋਨੂੰ ਜਦੋਂ ਮਾਵਾਂ ਦਾ ਧਰਨਾਂ ਮਿਲੁ ਸਭ ਮੋੜਾਂ ਤੇ।
ਗਲੀ ਮੁਹੱਲੇ ਮੌਤ ਨਸ਼ੇ ਵਿੱਚ ਨੱਚਦੀ ਥੋਡੇ ਖਚਰੀ ਹਾਸੇ ਨੇ ,
ਦੁਖੀ ਮਾਵਾਂ ਦੇ ਵੈਣ ਬਣੇ ਕਿੳੁਂ ਥੋਡੇ ਲੲੀ ਤਮਾਸ਼ੇ ਨੇ ।
ਰੱਖੜੀਅਾਂ ਟੁੱਟੀਅਾਂ ਸੁਹਾਗ ੳੁਜੜ ਗੲੇ ਮਾਪੇ ਕੱਲੇ ਰਹਿ ਗੲੇ ਨੇ,
ੳੁਹ ਕਿੰਞ ਕਰਨ ਗੁਜਾਰਾ ਜਿਹਨਾਂ ਹੱਥਾਂ ਵਿੱਚ ਫੜਾਤੇ ਤੁਸੀਂ ਕਾਸ਼ੇ ਨੇ।
ਸਾਬ ਸਰੋੲੇ
ਬੇਗੋਵਾਲ ,ਦੋਰਾਹਾ( ਲੁਧਿਅਾਣਾ )