ਸਿਹਤਮੰਦ ਜਿੰਦਗੀ ਬਣਾਉਣ ਲਈ ਹਰ ਮਨੁੱਖ ਨੂੰ ਨਿਊਟਰੀਸਿ਼ਅਨ ਫੂਡ ਦੀ ਕਰਨੀ ਚਾਹੀਦੀ ਏ ਵਰਤੋਂ, ਜਿਸ ਨਾਲ ਤੰਦਰੁਸਤ ਸਰੀਰ ਦੀ ਪ੍ਰਾਪਤੀ ਦੇ ਨਾਲ-ਨਾਲ ਬਿਮਾਰੀਆਂ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਇਹ ਵਿਚਾਰ ਡਾ: ਬਲਿਹਾਰ ਸਿੰਘ ਜਿ਼ਲ੍ਹਾ ਹੋਮਿਓਪੈਥਿਕ ਅਫਸਰ ਫਿ਼ਰੋਜ਼ਪੁਰ ਨੇ ਸੀ.ਐਚ.ਸੀ ਮਮਦੋਟ ਅਧੀਨ ਆਉਂਦੇ ਪਿੰਡ ਨੌਰੰਗ ਕੇ ਸਿਆਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬੱਚਿਆਂ ਦੇ ਸਨਮੁੱਖ ਹੁੰਦਿਆਂ ਕੀਤੇ। ਨਿਊਟਰੀਸਿ਼ਅਨ ਫੂਡ ਬਾਰੇ ਜਾਗਰੂਕ ਕਰਦੇ ਲਗਾਏ ਕੈਂਪ ਦੀ ਅਗਵਾਈ ਕਰਦਿਆਂ ਡਾ: ਬਲਿਹਾਰ ਸਿੰਘ ਤੇ ਡਾ: ਸਤਨਾਮ ਸਿੰਘ ਗਿੱਲ ਹੋਮਿਓਪੈਥਿਕ ਮੈਡੀਕਲ ਅਫਸਰ ਨੇ ਸਪੱਸ਼ਟ ਕੀਤਾ ਕਿ ਹਰ ਮਨੁੱਖ ਨੂੰ ਆਪਣੀ ਸਿਹਤ ਪ੍ਰਤੀ ਸੁਹਿਰਦ ਹੋਣਾ ਚਾਹੀਦਾ ਹੈ, ਜਿਸ ਨੂੰ ਬਣਾਈ ਰੱਖਣ ਲਈ ਸਭ ਤੋਂ ਅਹਿਮ ਕਦਮ ਨਿਊਟਰੀਸਿ਼ਅਨ ਵਾਲੇ ਫੂਡ ਦੀ ਵਰਤੋਂ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਫੂਡ ਦੀ ਵਰਤੋਂ ਨਾਲ ਜਿਥੇ ਮਨੁੱਖੀ ਸਰੀਰ ਬਿਮਾਰੀਆਂ ਨਾਲ ਲੜਣ ਦੇ ਸਮੱਰਥ ਬਣਦਾ ਹੈ, ਉਥੇ ਇਹੀ ਫੂਡ ਮਨੁੱਖ ਨੂੰ ਅੰਦਰੋਂ ਅਨਰਜੀ ਦਿੰਦਾ ਹੈ, ਜਿਸ ਨਾਲ ਕੋਈ ਵੀ ਕੰਮ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ।
ਸਰਕਾਰੀ ਪ੍ਰਾਇਮਰੀ ਸਕੂਲ ਨੋਰੰਗ ਕੇ ਸਿਆਲ ਵਿਖੇ ਬੋਲਦਿਆਂ ਡਾ: ਬਲਿਹਾਰ ਸਿੰਘ ਜਿ਼ਲਾ ਹੋਮਿਓਪੈਥਿਕ ਅਫਸਰ, ਡਾ: ਸਤਨਾਮ ਸਿੰਘ ਗਿਲ ਹੈਮਿਓਪੈਥਿਕ ਮੈਡੀਕਲ ਅਫਸਰ ਅਤੇ ਡਾ: ਹਰਪ੍ਰੀਤ ਸਿੰਘ ਆਯੁਰਵੈਦਿਕ ਅਫਸਰ ਨੇ ਸਤੁਲਿਤ ਭੋਜਣ ਬਾਰੇ ਜਾਣੂ ਕਰਵਾਉਂਦਿਆਂ ਕਿਸ ਪਦਾਰਥ ਵਿਚ ਕਿਹੜੇ ਵਿਟਾਮਿਨ ਹੁੰਦਾ ਹਨ ਅਤੇ ਇਹ ਵਿਟਾਮਿਨ ਕਿਹੜੀਆਂ ਬਿਮਾਰੀਆਂ ਤੋਂ ਮਨੁੱਖ ਨੂੰ ਬਚਾਉਂਦੇ ਹਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਦੁਨਿਆ ਭਰ ਵਿਚ ਤਰਥਲੀ ਮਚਾ ਚੁੱਕੇ ਕਰੋਨਾ ਵਾਈਰਸ `ਤੇ ਚਰਚਾ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਾਇਰਸ ਦਾ ਅਜੇ ਤੱਕ ਪੰਜਾਬ ਵਿਚ ਕੋਈ ਪੀੜਤ ਨਹੀਂ ਪਾਇਆ ਗਿਆ, ਪ੍ਰੰਤੂ ਭਾਰਤ ਸਰਕਾਰ ਦੇ ਨਿਰਦੇਸ਼ਾਂ ਤੇ ਸਿਹਤ ਵਿਭਾਗ ਪੰਜਾਬ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਨੁੱਖ ਨੂੰ ਅਜਿਹੀ ਬਿਮਾਰੀ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਹ ਤੁਰੰਤ ਨੇੜਲੇ ਸਿਹਤ ਕੇਂਦਰ ਪਹੁੰਚ ਕਰੇ ਤਾਂ ਜੋ ਸਮਾਂ ਰਹਿੰਦਿਆਂ ਇਸ ਬਿਮਾਰੀ `ਤੇ ਕਾਬੂ ਪਾਇਆ ਜਾ ਸਕੇ। ਇਸ ਮੌਕੇ ਗੁਰਵਿੰਦਰ ਸਿੰਘ ਹੋਮਿਓਪੈਥਿਕ ਡਿਸਪੈਂਸਰ ਅਤੇ ਰਮਨ ਸਟਾਫ ਨਰਸ ਸਮੇਤ ਵੱਡੀ ਗਿਣਤੀ ਸਕੂਲ ਅਧਿਆਪਕਾ ਨੇ ਸ਼ਮੂਲੀਅਤ ਕਰਕੇ ਬੱਚਿਆਂ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਪ੍ਰਤੀ ਸੁਚੇਤ ਕਰਦਿਆਂ ਕੁਝ ਨੁਕਤੇ ਸਾਂਝੇ ਕੀਤੇ।