PreetNama
ਸਿਹਤ/Health

ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਨੀਂਦ

ਸਾਰਾ ਦਿਨ ਕੰਮ ਕਰਨ ਤੋਂ ਬਾਅਦ ਹਰ ਕਿਸੇ ਨੂੰ ਇੰਤਜ਼ਾਰ ਹੁੰਦਾ ਹੈ ਕਿ ਘਰ ਜਾਈਏ ਤੇ ਰਾਤ ਨੂੰ ਚੈਨ ਦੀ ਨੀਂਦ ਸੌਂਈਏ। ਵਧੀਆ ਨੀਂਦ ਨਿਰੋਈ ਸਿਹਤ ਦੀ ਨਿਸ਼ਾਨੀ ਹੁੰਦੀ ਹੈ ਪਰ ਕਈ ਲੋਕਾਂ ਦੀ ਨੀਂਦ ਬਿਸਤਰੇ ‘ਤੇ ਜਾ ਕੇ ਉੱਡ ਜਾਂਦੀ ਹੈ ਤੇ ਉਹ ਸਾਰੀ ਰਾਤ ਜਾਗਦੇ ਰਹਿੰਦੇ ਹਨ, ਜਿਸ ਕਾਰਨ ਉਹ ਸਾਰਾ ਦਿਨ ਥਕਾਵਟ ਤੇ ਸੁਸਤੀ ਮਹਿਸੂਸ ਕਰਦੇ ਹਨ। ਕੁਝ ਕੁ ਲੋਕ ਵਧੀਆ ਨੀਂਦ ਲਈ ਰਾਤ ਨੂੰ ਦਵਾਈਆਂ ਖਾਂਦੇ ਹਨ ਪਰ ਕੁਝ ਛੋਟੇ-ਛੋਟੇ ਉਪਾਅ ਕਰ ਕੇ ਨੀਂਦ ਨਾ ਆਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਸਾਫ਼-ਸੁਥਰਾ ਬਿਸਤਰਾ : ਘਰ ਭਾਵੇਂ ਛੋਟਾ ਹੋਵੇ ਜਾਂ ਵੱਡਾ ਹੋਵੇ ਪਰ ਬਿਸਤਰਾ ਹਮੇਸ਼ਾ ਸਾਫ਼ ਹੋਣਾ ਚਾਹੀਦਾ ਹੈ। ਕਮਰੇ ‘ਚ ਗੰਦਗੀ ਹੋਣ ਨਾਲ ਵੀ ਨੀਂਦ ਨਹੀਂ ਆਉਂਦੀ। ਕਮਰੇ ‘ਚ ਆਪਣੀ ਪਸੰਦ ਦੀ ਚਾਦਰ, ਸ਼ੋਅ-ਪੀਸ ਅਤੇ ਲੈਂਪ ਰੱਖੋ। ਇਸ ਨਾਲ ਕਮਰੇ ਦਾ ਮਾਹੌਲ ਵਧੀਆ ਹੋਵੇਗਾ ਤੇ ਨੀਂਦ ਵੀ ਵਧੀਆ ਆਵੇਗੀ। 

Related posts

ਚਿੱਟੇ ਆਲੂਆਂ ਨਾਲੋਂ ਕਈ ਗੁਣਾ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਬੈਂਗਣੀ ਆਲੂ, ਜਾਣੋ ਕਿਉਂ?

On Punjab

ਚੀਜ਼ਾਂ ਖਰੀਦਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਰੱਖੋ ਖਾਸ ਧਿਆਨ

On Punjab

Black Fungus Treatment: ਬਲੈਕ ਫੰਗਸ ਦੇ ਇਲਾਜ ਲਈ Amphotericin-B ਦੀ ਉਪਲਬਧਤਾ ਵਧਾਏਗੀ ਭਾਰਤ ਸਰਕਾਰ

On Punjab