Health-benefits of cumin: ਅਸਲ ਵਿਚ ਜ਼ੀਰਾ ਸਿਰਫ਼ ਰਸੋਈ ‘ਚ ਵਰਤਿਆ ਜਾਣ ਵਾਲਾ ਮਸਾਲਾ ਹੀ ਨਹੀਂ ਬਲਕਿ ਸਿਹਤ ਦਾ ਖਜ਼ਾਨਾ ਵੀ ਹੈ। ਇਸ ਤੋਂ ਇਲਾਵਾ ਮਹਿੰਗੀ ਤੋਂ ਮਹਿੰਗੀ ਡਿਸ਼ ‘ਚ ਜਦੋਂ ਤਕ ਜ਼ੀਰੇ ਦਾ ਤੜਕਾ ਨਾ ਲੱਗੇ, ਉਦੋਂ ਤਕ ਅਸਲੀ ਜ਼ਾਇਕਾ ਆਉਂਦਾ ਨਹੀਂ ਹੈ।ਉੱਥੇ ਹੀ ਤੁਹਾਡੀ ਰਸੋਈ ‘ਚ ਵਰਤਿਆ ਜਾਣ ਵਾਲਾ ਇਕ ਆਮ ਜਿਹਾ ਮਸਾਲਾ ਜ਼ੀਰਾ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
ਤੁਹਾਨੂੰ ਦੱਸਦੇ ਹਾਂ ਕਿ ਜ਼ੀਰੇ ਦੀ ਵਰਤੋਂ ਸਿਹਤ ਦੇ ਲਿਹਾਜ਼ ਤੋਂ ਆਖ਼ਿਰ ਕਿਸ ਤਰ੍ਹਾ ਫਾਇਦੇਮੰਦ ਹੈ। ਨਾਲ ਹੀ ਤੁਹਾਡੇ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਅਜਿਹਾ ਨਕਲੀ ਜਾਂ ਮਿਲਾਵਟੀ ਜ਼ੀਰਾ ਕਿੰਨਾ ਨੁਕਸਾਨਦਾਇਕ ਹੈ।
ਰੁਝੇਵਿਆਂ ਭਰਿਆ ਜੀਵਨ ਕਾਰਨ ਹੁਣ ਦਿਲ ਸਬੰਧੀ ਬਿਮਾਰੀਆਂ ਦੇ ਵਧਣ ਦਾ ਖ਼ਤਰਾ ਜ਼ਿਆਦਾ ਬਣਿਆ ਰਹਿੰਦਾ ਹੈ। ਦਿਲ ਦੀਆਂ ਬਿਮਾਰੀਆਂ ਹੋ ਹੋਣ, ਇਸ ਦੇ ਲਈ ਜ਼ੀਰਾ ਰਾਮਬਾਣ ਸਾਬਿਤ ਹੋ ਸਕਦਾ ਹੈ। ਜ਼ੀਰਾ ਕਲੈਸਟ੍ਰੋਲ ਕੰਟਰੋਲ ਕਰਦਾ ਹੈ। ਇੰਨਾ ਹੀ ਨਹੀਂ ਇਹ ਫੈਟ ਨੂੰ ਸਰੀਰ ‘ਚ ਬਣਨ ਤੋਂ ਰੋਕਦਾ ਹੈ। ਜ਼ੀਰੇ ‘ਚ ਬਹੁਤ ਸਾਰੇ ਅਜਿਹੇ ਤੱਤ ਵੀ ਹੁੰਦੇ ਜਿਹੜੇ ਤੁਹਾਡੀ ਖ਼ੂਬਸੂਰਤੀ ਵਧਾਉਂਦੇ ਹਨ।
ਇਹ ਤੱਤ ਚਮੜੀ ‘ਤੇ ਪਏ ਦਾਗ਼-ਧੱਬਿਆਂ ਨੂੰ ਹਲਕਾ ਕਰਨ ‘ਚ ਮਦਦਗਾਰ ਹੁੰਦੇ ਹਨ। ਚਮੜੀ ਦਾ ਕਾਲਾ ਪੈਣ ਜਾਣਾ ਜਾਂ ਮੁਰਝਾ ਜਾਣਾ ਅਜਿਹੀਆਂ ਸਮੱਸਿਆਵਾਂ ਦਾ ਹੱਲ ਜ਼ੀਰੇ ਦੇ ਕੁਝ ਘਰੇਲੂ ਨੁਸਖਿਆਂ ਤੋਂ ਹਾਸਿਲ ਕੀਤਾ ਜਾ ਸਕਦਾ ਹੈ। ਜ਼ੀਰੇ ‘ਚ ਵਿਟਾਮਿਨ ‘ਈ’ ਹੁੰਦਾ ਹੈ ਜੋ ਚਮੜੀ ਲਈ ਲਾਭਦਾਇਕ ਹੁੰਦਾ ਹੈ।
ਜ਼ੀਰਾ ਪੀਸ ਕੇ ਕਿਸੇ ਵੀ ਫੇਸ ਪੈਕ ‘ਚ ਮਿਲਾ ਕੇ ਜੇਕਰ ਲਗਾ ਲਓ ਤਾਂ ਛੇਤੀ ਤੋਂ ਛੇਤੀ ਆਰਾਮ ਮਿਲਦਾ ਹੈ। ਨਕਲੀ ਜ਼ੀਰਾ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਇਸ ਸਬੰਧ ‘ਚ ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ ਦੇ ਚੇਅਰਮੈਨ ਪਦਮਸ੍ਰੀ ਡਾ. ਕੇਕੇ ਅਗਰਵਾਲ ਨੇ ਕਿਹਾ ਕਿ ਨਕਲੀ ਜ਼ੀਰਾ ਖਾਮ ਨਾਲ ਭਵਿੱਖ ‘ਚ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ।