ਹਰ ਕੋਈ ਜਾਣਦਾ ਹੈ ਕਿ ਚੰਗੀ ਨੀਂਦ,ਸਰਦੀ-ਜੁਕਾਮ ਤੋ ਬਚਾਅ ਅਤੇ ਹੱਡੀਆ ਨੂੰ ਮਜਬੂਤ ਬਣਾਉਣ ਲਈ ਦੁੱਧ ਪੀਣਾ ਬਹੁਤ ਫਇਦੇਮੰਦ ਹੁੰਦਾ ਹੈ। ਜਿਸ ਕਾਰਨ ਆਮ ਤੋਰ ਤੋ ਲੋਕ ਗਰਮ ਦੁੱਧ ਦਾ ਸੇਵਨ ਕਰਦੇ ਨੇ ਪਰ ਕੀ ਤੁਸੀ ਜਾਣਦੇ ਹੋ ਕੀ ਠੰਡਾ ਦੁੱਧ ਵੀ ਸਿਹਤ ਅਤੇ ਸੁੰਦਰਤਾ ਲਈ ਬਹੁਤ ਫਾਇਦੇਮੰਦ ਹੈ।ਠੰਡਾ ਦੁੱਧ ਪੀਣ ਨਾਲ ਜਿਥੇ ਐਸਿਡਿਟੀ ਤੋਂ ਤੁਰੰਤ ਰਾਹਤ ਮਿਲਦੀ ਹੈ, ਮੋਟਾਪਾ ਘੱਟ ਹੁੰਦਾ ਹੈ, ਉਥੇ ਹੀ ਠੰਡਾ ਦੁੱਧ ਸਰੀਰ ਦੀ ਚਮੜੀ ਨੂੰ ਨਰਮ ਕਰਨ ਲਈ ਵੀ ਵਰਤਿਆ ਜਾਦਾ ਹੈ। ਅੱਜ ਅਸੀਂ ਤੁਹਾਨੂੰ ਠੰਡੇ ਦੁੱਧ ਦੇ ਕੁੱਝ ਅਜਿਹੇ ਫਾਇਦਿਆ ਬਾਰੇ ਦੱਸਣ ਜਾ ਰਹੇ ਹਾਂ ਐਸੀਡਿਟੀ ਤੋਂ ਛੁਟਕਾਰਾ:
ਐਸੀਡਿਟੀ ਦੌਰਾਨ ਪੇਟ ‘ਚ ਜਲਣ ਤੋਂ ਬਚਣ ਲਈ ਠੰਡਾ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਦੁੱਧ ‘ਚ ਲੈਕਟਿਕ ਐਸਿਡ ਹੁੰਦਾ ਹੈ ਜੋ ਪੇਟ ਦੀ ਐਸੀਡਿਟੀ ਨੂੰ ਸ਼ਾਂਤ ਕਰਦਾ ਹੈ। ਇਸ ਦੇ ਨਾਲ ਹੀ ਦੁੱਧ ਵਿਚ ਮੌਜੂਦ ਕੈਲਸ਼ੀਅਮ ਐਸਿਡ ਦੇ ਬਣਨ ਨੂੰ ਰੋਕਦੀ ਹੈ। ਐਸੀਡਿਟੀ ਤੋਂ ਛੁਟਕਾਰਾ ਪਾਉਣ ਲਈ ਖਾਣੇ ਤੋਂ ਬਾਅਦ ਠੰਡੇ ਦੁੱਧ ‘ਚ ਦੋ ਚੱਮਚ ਇਸਬਗੋਲ ਮਿਲਾ ਕੇ ਪੀਓ ਇਸ ਨਾਲ ਐਸੀਡਿਟੀ ਨਹੀਂ ਹੋਵੇਗੀ।ਭੁੱਖ ਮਿਟਾਉਣ ਲਈ :
ਕਈ ਲੋਕਾਂ ਨੂੰ ਬਾਰ-ਬਾਰ ਭੁੱਖ ਲਗਦੀ ਹੈ ਅਤੇ ਖ਼ਾਣਾ ਖ਼ਾਣ ਤੋ ਬਾਅਦ ਵੀ ਭੁੱਖ ਨਹੀਂ ਮਿਟਦੀ ਤਾਂ ਅਜਿਹੇ ‘ਚ ਭੁੱਖ ਨੂੰ ਮਿਟਾਉਣ ਲਈ ਠੰਡੇ ਦੁਧ ਦਾ ਸੇਵਨ ਕਰੋ। ਇਸ ਦੇ ਨਾਲ ਤੁਸੀਂ ਬਾਰ-ਬਾਰ ਕੁਝ ਖਾਣ ਤੋ ਬਚੋਗੇ ਤੇ ਆਪਣਾ ਮੋਟਾਪਾ ਵੀ ਘੱਟ ਕਰ ਸਕੋਗੇ। ਇਸ ਤੋ ਇਲਾਵਾ ਠੰਡਾ ਦੁੱਧ ਸਰੀਰ ਦੇ ਤਾਪਮਾਨ ਨੂੰ ਨਾਰਮਲ ਰੱਖਣ ‘ਚ ਵੀ ਮਦਦ ਕਰਦਾ ਹੈ। ਚਿਹਰਾ ਸਾਫ਼ ਕਰਨ ‘ਚ ਕਰੇ ਮਦਦ
ਦੁੱਧ ‘ਚ ਮੌਜੂਦ ਲੈਕਟਿਕ ਐਸਿਡ ਤੱਤ ਚਮੜੀ ਨੂੰ ਐਕਸਫੋਲੇਟ ਕਰਦੇ ਹਨ ਅਤੇ ਚਮੜੀ ਦੀ ਸੁੰਦਰਤਾ ਨੂੰ ਵਧਾਉਣ ‘ਚ ਮਦਦ ਕਰਦੇ ਹਨ। ਇਸ ਨਾਲ ਖੂਨ ਦੇ ਗੇੜ ‘ਚ ਸੁਧਾਰ ਆਉਦਾ ਹੈ ਅਤੇ ਚਮੜੀ ਤੋਂ ਵਧੇਰੇ ਤੇਲ ਕੱਢ ਕੇ ਚਮੜੀ ਨੂੰ ਸੁੰਦਰ ਤੇ ਨਰਮ ਬਣਾਉਦਾ ਹੈ।
previous post