37.51 F
New York, US
December 13, 2024
PreetNama
ਫਿਲਮ-ਸੰਸਾਰ/Filmy

ਸਿਹਤ ਵਿਗੜਨ ਤੋਂ ਬਾਅਦ ਜ਼ਰੀਨ ਖਾਨ ਦੀ ਮਾਂ ਆਈਸੀਯੂ ’ਚ, ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਕੀਤੀ ਦੁਆ ਦੀ ਅਪੀਲ

ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਇਨ੍ਹੀਂ ਦਿਨੀਂ ਮੁਸ਼ਕਿਲ ਦੌਰ ’ਚੋਂ ਗੁਜ਼ਰ ਰਹੀ ਹੈ। ਅਦਾਕਾਰਾ ਦੀ ਮਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਜ਼ਰੀਨ ਖ਼ਾਨ ਨੇ ਪ੍ਰਸ਼ੰਸਕਾਂ ਨੂੰ ਦੁਆ ਕਰਨ ਦੀ ਅਪੀਲ ਕੀਤੀ ਹੈ। ਜ਼ਰੀਨ ਖ਼ਾਨ ਆਖਰੀ ਵਾਰ ਫਿਲਮ ‘ਹਮ ਭੀ ਅਕੇਲੇ ਤੁਮ ਭੀ ਅਕੇਲੇ’ ’ਚ ਨਜ਼ਰ ਆਈ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਮਾਂ ਦੀ ਤਬੀਅਤ ਬਾਰੇ ਦੱਸਿਆ ਹੈ।

ਜ਼ਰੀਨ ਖਾਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਖ਼ਾਸ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ। ਜ਼ਰੀਨ ਖ਼ਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ’ਚ ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਦੀ ਮਾਂ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਨੂੰ ਦੇਰ ਰਾਤ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ।

ਜ਼ਰੀਨ ਖਾਨ ਨੇ ਪੋਸਟ ’ਚ ਲਿਖਿਆ, ‘ਮੇਰੀ ਮਾਂ ਦੀ ਫਿਰ ਤੋਂ ਤਬੀਅਤ ਖਰਾਬ ਹੈ… ਉਨ੍ਹਾਂ ਨੂੰ ਬੀਤੀ ਰਾਤ ਦੁਬਾਰਾ ਹਸਪਤਾਲ ਲਿਜਾਣਾ ਪਿਆ… ਉਹ ਆਈਸੀਯੂ ’ਚ ਹੈ। ਆਪ ਸਭ ਨੂੰ ਬੇਨਤੀ ਹੈ ਕਿ ਮੇਰੀ ਮਾਂ ਦੇ ਜਲਦੀ ਠੀਕ ਹੋਣ ਲਈ ਦੁਆ ਕਰੋ। ਜ਼ਰੀਨ ਖ਼ਾਨ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਅਦਾਕਾਰਾ ਦੇ ਪ੍ਰਸ਼ੰਸਕ ਉਸ ਦੀ ਇਸ ਪੋਸਟ ’ਤੇ ਪ੍ਰਤੀਕਿਰਿਆ ਦੇ ਰਹੇ ਹਨ। ਨਾਲ ਹੀ ਕੁਮੈਂਟ ਕਰ ਕੇ ਉਸ ਦੀ ਮਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਜਜ਼ਰੀਨ ਖ਼ਾਨ ਨੇ ਬਾਲੀਵੁੱਡ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 ਵਿਚ ਸਲਮਾਨ ਖਾਨ ਦੀ ਫਿਲਮ ‘ਵੀਰ’ ਨਾਲ ਕੀਤੀ ਸੀ। ਇਸ ਫਿਲਮ ’ਚ ਸਲਮਾਨ ਖ਼ਾਨ ਨੇ ਹੀ ਉਨ੍ਹਾਂ ਨੂੰ ਪਹਿਲਾ ਮੌਕਾ ਦਿੱਤਾ ਸੀ। ਹਾਲਾਂਕਿ ਫਿਲਮ ਵੀਰ ਸਿਨੇਮਾਘਰਾਂ ’ਚ ਫਲਾਪ ਸਾਬਿਤ ਹੋਈ ਸੀ। ਇਸ ਤੋਂ ਬਾਅਦ ਜ਼ਰੀਨ ਖਾਨ ਹਾਊਸਫੁਲ 2, ਹੇਟ ਸਟੋਰੀ 3, ਵਜ੍ਹਾ ਤੁਮ ਹੋ ਅਤੇ ਅਕਸਰ 2 ਵਰਗੀਆਂ ਫਿਲਮਾਂ ’ਚ ਨਜ਼ਰ ਆਈ।

Related posts

Cannes Film Festival : ਕਾਨ ਫਿਲਮ ਮਹਾਉਤਸਵ ‘ਚ ਦਿਸੇਗਾ ਭਾਰਤੀ ਸਿਨੇਮਾ ਦਾ ਰਲ਼ਿਆ-ਮਿਲਿਆ ਚਿਹਰਾ

On Punjab

KBC 13 : ਅਮਿਤਾਭ ਬਚਨ ਦੇ ਸਾਹਮਣੇ ਹੌਟਸੀਟ ‘ਤੇ ਸਭ ਤੋਂ ਪਹਿਲਾਂ ਬੈਠਣਗੇ ਇਹ ਕੰਟੈਸਟੈਂਟ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈ ਕਨੈਕਸ਼ਨ

On Punjab

‘ਬਿੱਗ ਬੌਸ 14’ ਦੀ ਕੰਟੈਸਟੈਂਟ ਬਣੇਗੀ ਸਿੱਧਾਰਥ ਸ਼ੁਕਲਾ ਦੀ Best friend !

On Punjab