39.96 F
New York, US
December 13, 2024
PreetNama
ਖਬਰਾਂ/News

ਸਿਹਤ ਵਿਭਾਗ ਦੀ ਟੀਮ ਨੇ ਕਿਸ਼ੋਰ ਅਵਸਥਾ ਸੰਬੰਧੀ ਸਰਕਾਰੀ ਹਾਈ ਸਕੂਲ, ਰੁਹੇਲਾ ਹਾਜੀ ‘ਚ ਲਾਇਆ ਸੈਮੀਨਾਰ

ਕਿਸ਼ੋਰ ਅਵਸਥਾ ਦੌਰਾਨ ਬੱਚਿਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਅੱਜ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਦੀ ਟੀਮ ਵੱਲੋਂ ਸਰਕਾਰੀ ਹਾਈ ਸਕੂਲ, ਰੁਹੇਲਾ ਹਾਜੀ  ਵਿਖੇ ਸੈਮੀਨਾਰ ਲਗਾਇਆ ਗਿਆ। ਡਾ:ਰਜਿੰਦਰ ਮਨਚੰਦਾ ਐਸ.ਐਮ.ਉ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ. ਰੇਖਾ, ਡਾ ਪੱਲਵੀ ਮੈਡੀਕਲ ਅਫਸਰ ਅਤੇ ਬੀ.ਈ.ਈ ਅੰਕੁਸ਼ ਭੰਡਾਰੀ,ਸ਼ੀ੍ਰ ਰਾਜੀਵ ਹਾਂਡਾ ਪ੍ਰਿਸੀਪਲ ਨੇ ਬੱਚਿਆਂ ਨੂੰ ਸਵਸਥ ਜੀਵਨ ਜਿਉਣ ਦੇ ਢੰਗ-ਤਰੀਕਿਆਂ ਤੋਂ ਜਾਣੂ ਕਰਵਾਉਂਦਿਆਂ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਿਸਥਾਰਤ ਜਾਣਕਾਰੀ ਦਿੱਤੀ। ਸਕੂਲ ਕੈਂਪਸ ਵਿਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਡਾ. ਰੇਖਾ, ਡਾ ਪੱਲਵੀ ਨੇ ਕਿਹਾ ਕਿ 10 ਤੋਂ 19 ਸਾਲ ਦੀ ਉਮਰ ਦੇ ਬੱਚਿਆਂ ਨੂੰ ਕਿਸ਼ੋਰ ਅਵਸਥਾ ਦੌਰਾਨ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਬਦਲਾਵ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਬੱਚਿਆਂ ਦੇ ਸੁਭਾਅ ਵਿਚ ਰੋਜ਼ਾਨਾ ਫਰਕ ਆਉਂਦਾ ਹੈ। ਉਨ੍ਹਾਂ ਮਨਜੀਤੇ-ਜਗਜੀਤ ਬਾਣੀ ਦੀ ਤੁੱਕ ਸਾਂਝੀ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੇ-ਆਪ ‘ਤੇ ਕੰਟਰੋਲ ਕਰਨ ਦੀ ਸੋਜੀ ਹੋਣੀ ਚਾਹੀਦੀ ਹੈ ਤਾਂ ਜੋ ਕਿਸ਼ੋਰ ਅਵਸਥਾ ਦੌਰਾਨ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਜਾ ਸਕੇ।ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਦੇ ਹੱਲ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਵੱਲੋਂ ਮਿਲਦੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸਮੂਹ ਹਸਪਤਾਲਾਂ ਵਿਚ ਮੈਨਸਟਰੂਅਲ ਹਾਈਜਿਨ ਸਕੀਮ ਚਲਾਈ ਹੋਈ ਹੈ, ਜਿਸ ਤਹਿਤ ਯੋਗ ਇਲਾਜ਼ ਕਰਨ ਦੇ ਨਾਲ-ਨਾਲ ਮਾਨਸਿਕ ਤੌਰ ‘ਤੇ ਵੀ ਬੱਚਿਆਂ ਨੂੰ ਗੁਣੀ ਬਣਾਇਆ ਜਾਂਦਾ ਹੈ ਤਾਂ ਜੋ ਪੰਜਾਬ ਦੀ ਅਗਵਾਈ ਕਰਨ ਵਾਲੀ ਨਵੀਂ ਪੀੜ੍ਹੀ ਨੂੰ ਸਹੀ ਮਾਰਗ ਦਿਖਾਇਆ ਜਾ ਸਕੇ। ਇਸ ਮੌਕੇ ਅੰਕੁਸ਼ ਭੰਡਾਰੀ ਬੀ ਈ ਈ,ਮੈਡਮ ਰਮਨਦੀਪ ਸੀ ਐਚ ਓ,ਅਮਰਜੀਤ ਐਮ ਪੀ ਐਚ ਡਬਲਯੂ ਮੇਲ ਨੇ ਕਿਹਾ ਕਿ ਅਜੋਕੇ ਸਮੇ ਵਿੱਚ ਬੱਚੇ ਅਨੀਮਿਆ,ਮੋਟਾਪਾ ਅਤੇ ਹੋਰ ਕਈ ਤਰਾ੍ਹ ਦੀਆਂ ਬੀਮਾਰੀਆਂ ਦੀ ਚਪੇਟ ਵਿੱਚ ਆ ਰਹੇ ਹਨ ਅਤੇ ਜਿਸ ਨਾਲ ਪੜਾਈ ਦੇ ਨਾਲ ਨਾਲ ਬੱਚੇ ਸ਼ਰੀਰਕ ਅਤੇ ਮਾਨਸਿਕ ਤੌਰ ਤੇ  ਬੀਮਾਰ ਹੋ ਰਹੇ ਹਨ।ਇਸ ਲਈ ਸਿਹਤ ਵਿਭਾਗ ਵਲੋ ਬੱਚਿਆਂ ਨੂੰ ਜਾਗਰੁਕ ਕਰਨ ਦੇ ਨਾਲ ਨਾਲ ਦਵਾਈਆਂ ਵੀ ਮੁਹਈਆ ਕਰਵਾ ਰਿਹਾ ਹੈ।ਇਸ ਮੌਕੇ ਮੈਡਮ ਮਨਿੰਦਰ,ਮੈਡਮ ਅਮ੍ਰਿਤ ਸਕੂਲ ਹੈਲਥ ਸਕੀਮ ਅਤੇ ਮੈਨਸਟੂਰਅਲ ਹਾਈਜੀਨ ਸਕੀਮ ਤਹਿਤ ਬੱਚਿਆਂ ਨੂੰ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ,ਅੱਖਾ ਤੇ ਦੰਦਾਂ ਬਾਰੇ ਬੱਚਿਆਂ ਨੂੰ ਮਿਲਦੀ ਮੁਫਤ ਸਹੂਲਤਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸਕੂਲ ਪ੍ਰਿਸੀਪਲ ਸ਼ੀ੍ਰ ਰਾਜੀਵ ਹਾਂਡਾ, ਅਮਰਜੀਤ ਸਿੰਘ ਐਮ ਪੀ ਐਚ ਡਬਲਯੂ ਮੇਲ,ਮੈਡਮ ਰਮਨਦੀਪ ਸੀ ਐਚ ਓ, ਜਸਵਿੰਦਰ,ਮੈਡਮ ਲਕਸ਼ਮੀ ਸਮੇਤ ਆਸ਼ਾ ਵਰਕਰ ਮੌਜੂਦ ਸਨ।

 

Related posts

IMD ਨੇ 24 ਫਰਵਰੀ ਤੱਕ ਮੌਸਮ ਬਾਰੇ ਕਰ ਦਿੱਤੀ ਭਵਿੱਖਬਾਣੀ, ਜਾਰੀ ਕੀਤਾ ਅਲਰਟ…

On Punjab

1984 ’ਚ ਅਗਵਾ ਕੀਤੇ ਜਹਾਜ਼ ’ਚ ਮੇਰੇ ਪਿਤਾ ਸਵਾਰ ਸਨ: ਜੈਸ਼ੰਕਰ

On Punjab

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਵਾਪਸ ਮੋੜੀ ਸਬ ਕਮੇਟੀ ਦੀ ਰਿਪੋਰਟ,ਨਹੀਂ ਸਨ ਸਾਰੇ ਮੈਂਬਰਾਂ ਦੇ ਦਸਤਖਤ

On Punjab