ਹੈਪੇਟਾਈਟਸ ਸੀ (Hepatitis C) ਛੂਤ ਦੀ ਬਿਮਾਰੀ ਹੈ। ਹੈਪੇਟਾਈਟਸ ਸੀ ਵਾਇਰਸ ਐੱਚਸੀਵੀ (HCV) ਕਾਰਨ ਹੁੰਦਾ ਹੈ, ਜੋ ਵਿਅਕਤੀ ਦੇ ਲਿਵਰ ਨੂੰ ਪ੍ਰਭਾਵਿਤ ਕਰ ਕੇ ਡੈਮੇਜ ਕਰ ਸਕਦਾ ਹੈ। ਹੈਪੇਟਾਈਟਸ ਸੀ ਦਾ ਸਭ ਤੋਂ ਵਧ ਖ਼ਤਰਾ ਇਨਫੈਕਸ਼ਨ ਵਾਲਾ ਖ਼ੂਨ ਚੜ੍ਹਾਉਣ ਦੇ ਨਾਲ-ਨਾਲ ਜ਼ਿਆਦਾ ਸ਼ਰਾਬ ਪੀਣ ਕਾਰਨ ਅਤੇ ਗੰਦੇ ਪਾਣੀ ਨਾਲ ਵੀ ਇਨਫੈਕਸ਼ਨ ਫੈਲਣ ਦਾ ਖ਼ਤਰਾ ਹੁੰਦਾ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣਨਾ ਥੋੜ੍ਹਾ ਜਿਹਾ ਮੁਸ਼ਕਲ ਹੈ, ਇਹੀ ਵਜ੍ਹਾ ਹੈ ਕਿ ਇਸ ਦਾ ਪਤਾ ਕਾਫ਼ੀ ਦੇਰ ਬਾਅਦ ਲਗਦਾ ਹੈ।
ਖੋਜ ਮੁਤਾਬਿਕ ਰੋਗੀ ਨੂੰ ਖ਼ੂਨ ਚੜ੍ਹਾਉਣ ਦੌਰਾਨ ਹੈਪੇਟਾਈਟਸ ਇਨਫੈਕਸ਼ਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਖੋਜੀਆਂ ਦੀ ਟੀਮ ਹੈਪੇਟਾਈਟਸ ਸੀ ਦੇ ਵਿਸ਼ਾਣੂ ਦੀ ਪਛਾਣ ਕੀਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਹੁਣ ਤਕ ਇਸ ਦਾ ਪੱਕਾ ਇਲਾਜ ਜਾਂ ਕੋਈ ਵੈਕਸੀਨ ਨਹੀਂ ਲੱਭੀ ਜਾ ਸਕੀ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੀਆਂ ਮਿੱਥਾਂ ਤੇ ਤੱਥ।
ਆਮ ਤੌਰ ‘ਤੇ ਹੈਪੇਟਾਈਟਸ ਸੀ ਦੀ ਆਸਾਨੀ ਨਾਲ ਪਛਾਣ ਨਹੀਂ ਹੁੰਦੀ। ਜਿਹੜੇ ਲੱਛਣ ਹੁਣ ਤਕ ਪਛਾਣੇ ਗਏ ਹਨ- ਉਨ੍ਹਾਂ ‘ਚ ਭੁੱਖ ਘਟ ਲੱਗਣੀ, ਥਕਾਵਟ ਹੋਣੀ, ਜੀਅ ਘਬਰਾਉਣਾ, ਜੋੜਾਂ ‘ਚ ਦਰਦ ਤੇ ਲਿਵਰ ਇਨਫੈਕਸ਼ਨ ਨਾਲ ਵਜ਼ਨ ਘਟਦਾ ਜਾਣਾ ਖ਼ਾਸ ਹਨ। ਲਿਵਰ ਕੈਂਸਰ ਦੇ 25 ਫ਼ੀਸਦੀ ਤੇ ਸਿਰੋਸਿਸ ਦੇ 27 ਫ਼ੀਸਦੀ ਮਾਮਲੇ ਹੈਪੇਟਾਈਟਸ ਸੀ ਕਾਰਨ ਹੁੰਦੇ ਹਨ। ਪੇਟ ਦੀਆਂ ਨਸਾਂ ਤੇ ਫੂਡ ਪਾਈਪ ‘ਚ ਸੋਜ਼ਿਸ਼ਨ ਦੇ ਨਾਲ-ਨਾਲ ਲਿਵਰ ਇਨਫੈਕਸ਼ਨ ਦੀ ਸਭ ਤੋਂ ਵੱਡੀ ਵਜ੍ਹਾ ਵੀ ਇਹੀ ਇਨਫੈਕਸ਼ਨ ਹੈ।
ਮਿੱਥ
ਜੇਕਰ ਤੁਹਾਨੂੰ ਹੈਪੇਟਾਈਟਸ ਸੀ ਹੈ ਤਾਂ ਹਰ ਰੋਜ਼ ਕਈ ਵਾਰ ਵਾਈਨ ਦਾ ਸੇਵਨ ਕਰਨ ‘ਤੇ ਲਿਵਰ ਨੂੰ ਨੁਕਸਾਨ ਨਹੀਂ ਪਹੁੰਚਦਾ।
ਤੱਥ
ਹੈਪੇਟਾਈਟਸ ਸੀ ਦੀ ਸਮੱਸਿਆ ਹੋਣ ‘ਤੇ ਐਲਕੋਹਲ ਦਾ ਥੋੜ੍ਹਾ ਜਿਹਾ ਵੀ ਸੇਵਨ ਲਿਵਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਖੋਜਾਂ ਮੁਤਾਬਿਕ ਐਲਕੋਹਲ ਦਾ ਸੇਵਨ ਹੈਪੇਟਾਈਟਸ ਦੀ ਇਨਫੈਕਸ਼ਨ ਨੂੰ ਹੋਰ ਵਧਾ ਸਕਦਾ ਹੈ।
ਮਿੱਥ
ਜੇਕਰ ਤੁਹਾਨੂੰ ਹੈਪੇਟਾਈਟਸ ਸੀ ਦੀ ਸਮੱਸਿਆ ਹੈ ਤਾਂ ਉਸ ਵਿਚ ਖਾਣ-ਪੀਣ ਤੇ ਕਸਰਤ ਦਾ ਕੋਈ ਅਸਰ ਨਹੀਂ ਹੁੰਦਾ ਹੈ।
ਤੱਥ
ਲਿਵਰ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਆਪਣੇ ਖਾਣ-ਪੀਣ ਤੇ ਵਜ਼ਨ ‘ਤੇ ਖ਼ਾਸ ਨਜ਼ਰ ਰੱਖਣੀ ਚਾਹੀਦੀ ਹੈ। ਸਰੀਰ ਲਈ ਜ਼ਰੂਰੀ ਪੋਸ਼ਣ ਲਿਵਰ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਕਰਨ ‘ਚ ਮਦਦਕ ਰਨ ਦੇ ਨਾਲ ਉਸ ਨੂੰ ਸਿਹਤਮੰਦ ਵੀ ਰੱਖਦਾ ਹੈ। ਹਰ ਰੋਜ਼ ਕਸਰਤ ਕਰਨ ਨਾਲ ਤੁਸੀਂ ਸਰੀਰਕ ਤੇ ਮਾਨਸਿਕ ਰੂਪ ‘ਚ ਫਿੱਟ ਰਹਿੰਦੇ ਹੋ। ਕਸਰਤ ਨਾਲ ਮਾਸਪੇਸ਼ੀਆਂ, ਹੱਡੀਆਂ ‘ਚ ਮਜ਼ਬੂਤੀ ਆਉਂਦੀ ਹੈ ਤੇ ਸਰੀਰ ਨੂੰ ਊਰਜਾ ਮਿਲਦੀ ਹੈ।
ਮਿੱਥ
ਹੈਪੇਟਾਈਟਸ ਸੀ ਦੀ ਵੈਕਸੀਨ ਲਗਵਾਉਂਦੇ ਰਹੋ।
ਤੱਥ
ਹਾਲੇ ਤਕ ਹੈਪੇਟਾਈਟਸ ਸੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੋਈ ਵੈਕਸੀਨ ਤਿਆਰ ਨਹੀਂ ਕੀਤੀ ਗਈ ਹੈ।
ਮਿੱਥ
ਟਾਇਲਟ ਸੀਟ ਨਾਲ ਹੈਪੇਟਾਈਟਸ ਸੀ ਦਾ ਖ਼ਤਰਾ ਹੋ ਸਕਦਾ ਹੈ।
ਤੱਥ
ਹੈਪੇਟਾਈਟਸ ਸੀ ਇਕ ਛੂਤ ਰੋਗ ਹੈ ਪਰ ਜਦੋਂ ਖ਼ੂਨ ਨਾਲ ਖ਼ੂਨ ਦਾ ਸੰਪਰਕ ਹੁੰਦਾ ਹੈ ਤਾਂ ਇਹ ਰੋਗ ਫੈਲਦਾ ਹੈ। ਜਿਵੇਂ ਕਿਸੇ ਇਨਫੈਕਸ਼ਨ ਤੋਂ ਪੀੜਤ ਵਿਅਕਤੀ ਦਾ ਖ਼ੂਨ ਕਿਸੇ ਸਿਹਤਮੰਦ ਵਿਅਕਤੀ ਦੇ ਖ਼ੂਨ ਨਾਲ ਮਿਲ ਜਾਂਦਾ ਹੈ ਜਿਵੇਂ ਕੱਟਣ ਜਾਂ ਸੱਟ ਖੁੱਲ੍ਹੀ ਛੱਟਣ ‘ਤੇ ਉਦੋਂ ਇਹ ਸਮੱਸਿਆ ਹੁੰਦੀ ਹੈ ਨਾ ਕਿ ਟਾਇਲਟ ਸੀਟ ਦੀ ਵਰਤੋਂ ਨਾਲ।
ਮਿੱਥ
ਸਿਰਫ਼ ਨਸ਼ੇ ਦਾ ਸੇਵਨ ਕਰਨ ਵਾਲਿਆਂ ਨੂੰ ਹੈਪੇਟਾਈਟਸ ਸੀ ਦਾ ਖ਼ਤਰਾ ਹੋ ਸਕਦਾ ਹੈ।
ਤੱਥ
ਅਜਿਹਾ ਨਹੀਂ ਹੈ ਕਿ ਸਿਰਫ਼ 50 ਫ਼ੀਸਦੀ ਲੋਕ ਅਜਿਹੇ ਹਨ ਜੋ ਆਈਵੀ ਡਰੱਗ ਦੇ ਸੇਵਨ ਕਾਰਨ ਇਸ ਦਾ ਸ਼ਿਕਾਰ ਹੁੰਦੇ ਹਨ।
ਮਿੱਥ
ਜਿੰਨਾ ਜ਼ਿਆਦਾ ਵਾਇਰਲ ਹੁੰਦਾ ਹੈ ਲਿਵਰ ਓਨਾ ਨੁਕਸਾਨਿਆ ਜਾਵੇਗਾ…ਕੀ ਇਹ ਸਹੀ ਹੈ
ਤੱਥ
ਵਾਇਰਲ ਦਾ ਹਮਲਾ ਸਰੀਰ ਨੂੰ ਤੋੜ ਦਿੰਦਾ ਹੈ ਪਰ ਇਸ ਦੇ ਨਾਲ ਕਈ ਹੋਰ ਕਾਰਕ ਵੀ ਜੁੜੇ ਹੁੰਦੇ ਹਨ। ਸਿਰਫ਼ ਵਾਇਰਲ ਦੇ ਹਮਲੇ ਨਾਲ ਲਿਵਰ ਨੁਕਸਾਨਿਆ ਨਹੀਂ ਜਾਂਦਾ। ਉਮਰ, ਐਲਕੋਹਲ ਦਾ ਸੇਵਨ, ਲਿੰਗ, ਲਿਵਰ ‘ਚ ਫੈਟ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।